Aditi Rao Hydari Wedding: ਲੱਗਦਾ ਹੈ ਬਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਪੁਲਕਿਤ ਸਮਰਾਟ ਤੇ ਕਿਰਤੀ ਖਰਬੰਦਾ, ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਤੱਕ, ਇੱਕ ਤੋਂ ਬਾਅਦ ਇੱਕ ਕਈ ਬਾਲੀਵੁੱਡ ਕਲਾਕਾਰਾਂ ਨੇ ਇਸ ਸਾਲ ਆਪਣੇ ਘਰ ਵਸਾਏ ਹਨ। ਇਸ ਲੜੀ 'ਚ ਹੁਣ ਇੱਕ ਹੋਰ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਨਾਮ ਜੁੜ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਕਿਸ ਦਾ ਮਰਡਰ ਕੀਤਾ, ਪੋਸਟ ਸ਼ੇਅਰ ਬੋਲੀ- 'ਅੱਜ ਤਾਂ ਮੇਰੇ ਤੋਂ ਕਤਲ...'
ਇਹ ਅਦਾਕਾਰਾ ਕੋਈ ਹੋਰ ਨਹੀਂ, ਬਲਕਿ ਅਦਿਤੀ ਰਾਓ ਹੈਦਰੀ ਹੈ। ਜੀ ਹਾਂ, 'ਪਦਮਾਵਤ' ਅਭਿਨੇਤਰੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਨਾਲ ਘਰ ਵਸਾ ਲਿਆ ਹੈ। ਰਿਪੋਰਟ ਮੁਤਾਬਕ ਇਸ ਜੋੜੇ ਨੇ ਤੇਲੰਗਾਨਾ ਦੇ ਇਤਿਹਾਸਕ ਰੰਗਨਾਥ ਸਵਾਮੀ ਮੰਦਰ 'ਚ ਸੱਤ ਫੇਰੇ ਲਏ ਹਨ। ਫਿਲਹਾਲ ਇਨ੍ਹਾਂ ਦੋਵਾਂ ਦੇ ਵਿਆਹ ਨੂੰ ਲੈਕੇ ਕੋਈ ਹੋਰ ਅਪਡੇਟ ਸਾਹਮਣੇ ਨਹੀਂ ਆਈ ਹੈ। ਕਿਉਂਕਿ ਇਨ੍ਹਾਂ ਦੋਵਾਂ ਨੇ ਆਪਣੇ ਵਿਆਹ ਨੂੰ ਕਾਫੀ ਗੁਪਤ ਤੇ ਨਿੱਜੀ ਰੱਖਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਵਿਆਹ 'ਚ ਸਿਰਫ ਦੋਸਤ ਤੇ ਕਰੀਬੀ ਰਿਸ਼ਤੇਦਾਰ ਤੇ ਪਰਿਵਾਰ ਹੀ ਸ਼ਾਮਲ ਹੋਇਆ।
ਖਬਰਾਂ ਦੀ ਮੰਨੀਏ ਤਾਂ ਅਦਿਤੀ ਅਤੇ ਸਿਧਾਰਥ ਨੇ ਆਪਣੇ ਰਵਾਇਤੀ ਰੀਤੀ-ਰਿਵਾਜ਼ਾਂ ਦੇ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੇ ਵਿਆਹ ਲਈ ਤਾਮਿਲਨਾਡੂ ਤੋਂ ਪੁਜਾਰੀਆਂ ਨੂੰ ਬੁਲਾਇਆ ਗਿਆ ਸੀ। ਜਿਸ ਮੰਦਿਰ 'ਚ ਦੋਹਾਂ ਦਾ ਵਿਆਹ ਹੋਇਆ ਹੈ, ਉਹ ਵਨਪਾਰਥੀ 'ਚ ਹੈ ਅਤੇ ਇਸ ਲਈ ਅਦਿਤੀ ਦਾ ਇਸ ਸਥਾਨ ਨਾਲ ਖਾਸ ਸੰਬੰਧ ਹੈ। ਦਰਅਸਲ, ਅਭਿਨੇਤਰੀ ਦੇ ਨਾਨਾ ਵਾਨਪਾਰਥੀ ਸੰਸਥਾਨਮ ਦੇ ਆਖਰੀ ਸ਼ਾਸਕ ਸਨ।
ਕਾਬਿਲੇਗ਼ੌਰ ਹੈ ਕਿ ਅਦਿਤੀ ਰਾਓ ਹੈਦਰੀ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਬੇਹਤਰੀਨ ਫਿਲਮਾਂ 'ਚ ਕੰਮ ਕੀਤਾ ਅਤੇ ਉਸ ਦੀ ਐਕਟਿੰਗ ਨੂੰ ਕਾਫੀ ਸਲਾਹਿਆ ਗਿਆ ਹੈ। ਉਹ 'ਪਦਮਾਵਤੀ' ਫਿਲਮ 'ਚ ਰਣਵੀਰ ਸਿੰਘ (ਅਲਾਊਦੀਨ ਖਿਲਜੀ) ਦੀ ਪਤਨੀ ਬਣੀ ਨਜ਼ਰ ਆਈ ਸੀ। ਉਸ ਨੂੰ ਹਾਲ ਹੀ 'ਹੀਰਾਮੰਡੀ' ਵੈੱਬ ਸੀਰੀਜ਼ 'ਚ ਵੀ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਅਦਿਤੀ ਰਾਓ ਹੈਦਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੇ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 11 ਮਿਲੀਅਨ ਯਾਨਿ 1 ਕਰੋੜ ਤੋਂ ਜ਼ਿਆਦਾ ਫਾਲੋਅਰਜ਼ ਹਨ।