ਟੀਵੀ ਦੇ ਫੇਮਸ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 12' ਦੇ ਹੋਸਟ ਆਦਿੱਤਿਆ ਨਾਰਾਇਣ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗੀ ਹੈ। ਆਦਿਤਿਆ ਨੇ ਸ਼ੋਅ ਦੌਰਾਨ ਅਲੀਬਾਗ ਦੀ ਤਸਵੀਰ ਨੂੰ ਨੈਗੇਟਿਵ ਢੰਗ ਨਾਲ ਪੇਸ਼ ਕੀਤਾ। ਜਿਸ ਬਾਅਦ ਰਾਜ ਠਾਕਰੇ ਦੀ ਪਾਰਟੀ ਐਮਐਨਐਸ  ਨੇ ਉਨ੍ਹਾਂ 'ਤੇ ਮਹਾਰਾਸ਼ਟਰ ਦੇ ਇਲਾਕੇ ਅਲੀਬਾਗ 'ਤੇ ਖਰਾਬ ਟਿਪਣੀ ਦੇ ਆਰੋਪ ਲਗਾਏ ਹਨ। 


 


ਐਮਐਨਐਸ ਨੇ ਆਦਿੱਤਿਆ ਨਰਾਇਣ ਅਤੇ ਇੰਡੀਅਨ ਆਈਡਲ ਦੇ 12 ਦੇ ਮੇਕਰਸ ਨੂੰ ਮੁਆਫੀ ਮੰਗਣ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਐਮਐਨਐਸ ਦੇ ਮੁਖੀ ਨੇ ਦੋਸ਼ ਲਗਾਇਆ ਕਿ ਆਦਿੱਤਿਆ ਨੇ ਅਲੀਬਾਗ ਦੇ ਅਕਸ ਨੂੰ ਬੁਰਾ ਕਿਹਾ ਹੈ ਅਤੇ ਉਸ ਦਾ ਮਜ਼ਾਕ ਉਡਾਇਆ ਹੈ।


 


ਆਦਿੱਤਿਆ ਨਾਰਾਇਣ ਨੇ ਮੁਆਫੀ ਮੰਗਦਿਆਂ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ "ਮੈਂ ਨਿਮਰ ਦਿਲ ਅਤੇ ਹੱਥ ਜੋੜ ਕੇ, ਅਲੀਬਾਗ ਦੇ ਲੋਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਤੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ ਨੂੰ ਮੇਰੇ ਸ਼ਬਦਾਂ ਕਰਕੇ ਬੁਰਾ ਲੱਗਿਆ ਹੈ। ਮੇਰਾ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਉਮੀਦ ਹੈ ਆਪ ਸਭ ਮੈਨੂੰ ਮਾਫ ਕਰ ਦਿਓਗੇ।"