ਸੁਸ਼ਾਂਤ ਰਾਜਪੂਤ ਦੀ ਮੌਤ 'ਤੇ ਬੋਲੇ ਆਦਿਤਿਆ ਪੰਚੋਲੀ, ਲੋਕਾਂ ਵੱਲੋਂ ਫਲਾਈਆਂ ਜਾ ਰਹੀਆਂ ਖ਼ਬਰ 'ਤੇ ਇਤਰਾਜ਼

ਏਬੀਪੀ ਸਾਂਝਾ   |  05 Jul 2020 05:28 PM (IST)

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਉਸ ਦੀ ਸਾਬਕਾ ਮੈਨੇਜਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਘਟਨਾ ਨੂੰ ਸੂਰਜ ਪੰਚੋਲੀ ਨਾਲ ਜੋੜਨ ਤੇ ਆਦਿਤਿਆ ਪੰਚੋਲੀ ਖੁੱਲ੍ਹ ਕੇ ਸਾਹਮਣੇ ਆਏ ਹਨ।

ਮੁਬੰਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਉਸ ਦੀ ਸਾਬਕਾ ਮੈਨੇਜਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਘਟਨਾ ਨੂੰ ਸੂਰਜ ਪੰਚੋਲੀ ਨਾਲ ਜੋੜਨ ਤੇ ਆਦਿਤਿਆ ਪੰਚੋਲੀ ਖੁੱਲ੍ਹ ਕੇ ਸਾਹਮਣੇ ਆਏ ਹਨ। ਇਸ ਘਟਨਾ ਨੂੰ ਸਾਜਿਸ਼ ਦੱਸਣ ਤੇ ਸੂਰਜ ਪੰਚੋਲੀ ਦੇ ਪਿਤਾ ਆਦਿਤਿਆ ਪੰਚੋਲੀ ਨੇ ਸਖ਼ਤ ਇਤਰਾਜ ਜਤਾਇਆ ਹੈ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਆਦਿਤਿਆ ਪੰਚੋਲੀ ਨੇ ਕਿਹਾ,
ਮੈਨੂੰ ਨਹੀਂ ਪਤਾ ਕਿ ਲੋਕ ਕਿਉਂ ਇਸ ਤਰ੍ਹਾਂ ਦੀ ਮਨਘੜਤ ਤੇ ਬਕਵਾਸ ਲਿਖ ਰਹੇ ਹਨ। ਅਜਿਹਾ ਕਰਨ ਵਾਲੇ ਲੋਕ ਇਹ ਨੀ ਸੋਚਦੇ ਕਿ ਦੋ ਮਿੰਟ ਦੇ ਫੇਮ ਲਈ ਦੂਜੇ ਉਪਰ ਕਿਸ ਕਿਸਮ ਦਾ ਦਬਾਅ ਪਾ ਸਕਦਾ ਹੈ। ਲੋਕਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਦੇ ਨਾਲ ਸੂਰਜ ਨੂੰ ਕਿੰਨਾ ਮਾਨਸਿਕ ਤੇ ਜਜ਼ਬਾਤੀ ਪ੍ਰੇਸ਼ਾਨੀਆਂ ਨਾਲ ਲੜਨਾ ਪੈ ਰਿਹਾ ਹੈ। -
ਆਦਿੱਤਿਆ ਨੇ ਦੱਸਿਆ, 
ਲੋਕ 8 ਸਾਲਾਂ ਤੋਂ ਨਾਨ ਸਟੌਪ ਜੀਆ ਖਾਨ ਆਤਮ ਹੱਤਿਆ ਦੇ ਮਾਮਲੇ ਵਿੱਚ ਲਗਾਤਾਰ ਬੋਲ ਰਹੇ ਹਨ। ਕੁਝ ਸੂਰਜ ਨੂੰ ਰੇਪਿਸਟ ਕਹਿੰਦੇ ਨੇ ਤੇ ਕੁਝ ਕਾਤਲ,  ਹੁਣ ਉਸ ਦਾ ਨਾਮ ਸੁਸ਼ਾਂਤ ਅਤੇ ਦਿਸ਼ਾ ਨਾਲ ਜੋੜ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਕੋਈ ਵਿਅਕਤੀ ਟੁੱਟੇ ਬਗੈਰ ਕਿਵੇਂ ਜੀ ਸਕਦਾ ਹੈ? -
ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲੋਕ ਫੇਕ ਨਿਊਜ਼ ਤੋਂ ਪ੍ਰਹੇਜ਼ ਕਰਨ..ਮੈਂ ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਜਾਂਚ ਚਾਹੁੰਦਾ ਹਾਂ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਸੁਸ਼ਾਂਤ ਦੇ ਪਰਿਵਾਰ ਨੂੰ ਵੀ ਦਿਲਾਸਾ ਮਿਲ ਸਕੇ। ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
© Copyright@2026.ABP Network Private Limited. All rights reserved.