ਮੁੰਬਈ: ‘ਭਾਰਤ’ ਤੋਂ ਬਾਅਦ ਦਿਸ਼ਾ ਪਟਾਨੀ ਹੁਣ ਆਪਣੀ ਅਗਲੀ ਫ਼ਿਲਮ ‘ਮੰਗਲ’ ਦੀ ਸ਼ੂਟਿੰਗ ‘ਚ ਰੁੱਝ ਗਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦਿਸ਼ਾ ਸਾਰੀ ਟੀਮ ਨਾਲ ਮੌਰੀਸ਼ਸ ‘ਚ ਕਰ ਰਹੀ ਹੈ। ਦਿਸ਼ਾ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਫ਼ਿਲਮ ਦੇ ਸੈੱਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ‘ਚ ਉਸ ਨਾਲ ਸ਼ਰਟਲੈੱਸ ਹੋਏ ਆਦਿੱਤਿਆ ਰਾਏ ਕਪੂਰ ਨਜ਼ਰ ਆ ਰਹੇ ਹਨ।
ਦਿਸ਼ਾ ਨੇ ਫੋਟੋ ਸ਼ੇਅਰ ਕਰਦੇ ਹੋਏ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਇਸ ਦੇ ਨਾਲ ਹੀ ਉਹ ਆਦਿੱਤਿਆ ਨਾਲ ਮਸਤੀ ਦੇ ਮੂਡ ‘ਚ ਵੀ ਨਜ਼ਰ ਆ ਰਹੀ ਹੈ। ਤਸਵੀਰ ‘ਚ ਦਿਸ਼ਾ ਨੇ ਡਾਈਵਿੰਗ ਸੂਟ ਪਾਇਆ ਹੋਇਆ ਹੈ। ਇਸ ਨੂੰ ਦੇਖ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਉਸ ਨੇ ਡਾਈਵਿੰਗ ਦੀ ਟ੍ਰੇਨਿੰਗ ਲਈ ਹੈ।ਸ਼ਰਟਲੈੱਸ ਆਦਿੱਤਿਆ ਨਾਲ ਮਸਤੀ ਦੇ ਮੂਡ ‘ਚ ਦਿਸ਼ਾ, ਕੀ ਹੋਵੇਗਾ ਟਾਈਗਰ ਦਾ ਰਿਐਕਸ਼ਨ
ਏਬੀਪੀ ਸਾਂਝਾ | 07 May 2019 04:45 PM (IST)