ਪੰਜਾਬੀ ਗਾਇਕਾ ਅਫਸਾਨਾ ਖਾਨ, ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਇੱਕ ਵਾਰ ਫਿਰ ਅਫਸਾਨਾ ਮਿਊਜ਼ਿਕ ਦੇ ਚਾਰਟ 'ਤੇ ਹਿੱਟ ਹੋਣ ਲਈ ਤਿਆਰ ਹੈ। ਅਫਸਾਨਾ ਦੀ ਦਮਦਾਰ ਅਤੇ ਡਿਫਰੈਂਟ ਆਵਾਜ਼ ਪਹਿਲਾਂ ਹੀ ਸਭ ਦਾ ਦਿਲ ਜਿੱਤ ਚੁੱਕੀ ਹੈ ਅਤੇ ਹੁਣ ਉਹ ਦੁਬਾਰਾ ਇੱਕ ਅਲੱਗ ਟੌਪਿਕ ਦੇ ਨਾਲ ਇੱਕ ਵੱਖਰਾ ਟਰੈਕ ਲੈ ਕੇ ਆ ਰਹੀ ਹੈ। ਗਾਣੇ ਦਾ ਟਾਈਟਲ ਹੈ 'ਜੋੜਾ' ਅਤੇ ਇਸਦੇ ਪੋਸਟਰ ਮੁਤਾਬਕ ਇਹ ਗਾਣਾ ਜੋਧਾ ਅਕਬਰ ਦੀ ਕਹਾਣੀ ਬਾਰੇ ਲੱਗ ਰਿਹਾ ਹੈ। ਅਫਸਾਨਾ ਦੇ ਫੈਨਜ਼ ਨੂੰ ਯਕੀਨ ਹੈ ਅਫਸਾਨਾ ਇਕ ਫਿਰ ਵੱਡਾ ਸਕਸੈਸ ਗਾਣਾ ਦੇਵੇਗੀ।
'ਜੋੜਾ' ਗਾਣੇ 'ਚ ਨਾਗਿਨ ਫੇਮ ਮੌਨੀ ਰੋਏ ਅਤੇ ਬਿੱਗ ਬੌਸ 14 ਕੋਨਟੈਸਟੈਂਟ ਐਲੀ ਗੋਨੀ ਨਜ਼ਰ ਆਉਣਗੇ। ਇਹ ਚੇਹਰੇ ਪਹਿਲੀ ਵਾਰ ਕਿਸੇ ਪੰਜਾਬੀ ਗਾਣੇ 'ਚ ਸਕ੍ਰੀਨ ਸ਼ੇਅਰ ਕਰ ਰਹੇ ਹਨ। ਪੋਸਟਰ 'ਚ ਦੋਵਾਂ ਦੀ ਲੁਕ ਕਾਫੀ ਅਮੇਜ਼ਿੰਗ ਲੱਗ ਰਹੀ ਹੈ। ਫੈਨਜ਼ ਇਸ ਗਾਣੇ ਦੇ ਜਲਦੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਅਫਸਾਨਾ ਖਾਨ ਦਾ ਵੀ ਇਸ ਗਾਣੇ ਬਾਰੇ ਕਹਿਣਾ ਹੈ ਕਿ ਇਹ ਗੀਤ ਉਨ੍ਹਾਂ ਦਾ ਕਾਫੀ ਪਸੰਦੀਦਾ ਗੀਤ ਹੈ।
ਇਹ ਗਾਣਾ ਇਕ ਟੁੱਟੇ ਦਿਲ ਦੀ ਇਤਹਾਸਿਕ ਦਾਸਤਾਂ ਹੈ। ਇਸ ਗੀਤ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। 'ਜੋੜਾ' ਗੀਤ ਨੂੰ ਮਨਿੰਦਰ ਕੈਲੇ ਦੁਆਰਾ ਲਿਖਿਆ ਗਿਆ ਹੈ। ਜਿਸਦਾ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਤਿਆਰ ਕੀਤਾ ਗਿਆ ਹੈ। ਜਤਿੰਦਰ ਸ਼ਾਹ ਵਲੋਂ ਹੀ ਇਸ ਗਾਣੇ ਦੇ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਗਾਣੇ ਦੀ ਵੀਡੀਓ ਦਾ ਸਟੋਰੀ, ਸਕ੍ਰੀਨਪਲੇ ਵੀ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ। ਬਸ ਫੈਨਜ਼ ਨੂੰ ਹੁਣ ਉਡੀਕ ਹੈ ਤਾਂ ਇਸ ਗਾਣੇ ਦੇ ਰਿਲੀਜ਼ ਹੋਣ ਦੀ।