ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਤੋਂ ਬਾਅਦ ਅਦਾਕਾਰਾ ਵਾਰਿਨਾ ਹੁਸੈਨ ਨੇ ਵੀ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਵਾਰਿਨਾ ਹੁਸੈਨ ਦੇ ਇੰਸਟਾਗ੍ਰਾਮ 'ਤੇ 1.9 ਮਿਲੀਅਨ ਤੋਂ ਵੱਧ ਫੋਲੋਅਰਜ਼ ਹਨ। ਵਾਰਿਨਾ ਨੇ ਦੱਸਿਆ ਕਿ ਉਹ ਹੁਣ ਸੋਸ਼ਲ ਮੀਡੀਆ ਨੂੰ ਯੂਜ਼ ਨਹੀਂ ਕਰੇਗੀ। ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਅਕਾਊਂਟ ਨੂੰ ਓਪ੍ਰੇਟ ਕਰੇਗੀ ਅਤੇ ਫੈਨਜ਼ ਨੂੰ ਉਨ੍ਹਾਂ ਦੇ ਕੰਮ ਸੰਬੰਧੀ ਹੀ ਅਪਡੇਟ ਕੀਤਾ ਜਾਵੇਗਾ। ਵਾਰਿਨਾ ਹੁਸੈਨ ਨੇ ਇੰਸਟਾਗ੍ਰਾਮ 'ਤੇ ਇਕ ਟੈਕਸਟ ਪੋਸਟ ਲਿਖ ਕੇ ਸੋਸ਼ਲ ਮੀਡੀਆ ਤੋਂ ਆਪਣੇ ਆਪ ਨੂੰ ਦੂਰ ਕਰਨ ਦਾ ਐਲਾਨ ਕੀਤਾ ਹੈ।
ਵਾਰਿਨਾ ਹੁਸੈਨ ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਇਕ ਪੋਸਟ 'ਚ ਲਿਖਿਆ, 'ਮੈਂ ਆਪਣੇ ਦੋਸਤਾਂ ਅਤੇ ਫੈਨਜ਼ ਨੂੰ ਦੱਸਣਾ ਚਾਹੁੰਦੀ ਹਾਂ, ਕਿ ਆਪ ਸਭ ਦਾ ਪਿਆਰ ਮੇਰੀ ਤਾਕਤ ਹੈ, ਇਹ ਮੇਰੀ ਆਖਰੀ ਸੋਸ਼ਲ ਮੀਡੀਆ ਪੋਸਟ ਹੈ। ਇਸ ਪੋਸਟ ਦੇ ਬਾਅਦ, ਮੇਰੀ ਟੀਮ ਮੇਰੇ ਅਕਾਊਂਟ ਦੀ ਦੇਖਭਾਲ ਕਰੇਗੀ ਅਤੇ ਮੇਰੇ ਕੰਮ ਨਾਲ ਜੁੜੀਆਂ ਅਪਡੇਟਸ ਨੂੰ ਸ਼ੇਅਰ ਕਰੇਗੀ।'
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵਾਰਿਨਾ ਹੁਸੈਨ ਨੇ ਸੋਸ਼ਲ ਮੀਡੀਆ ਛੱਡਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਰਹੀ ਹੈ। ਪਿਛਲੇ ਸਾਲ ਵਾਰਿਨਾ ਨੇ ਕੁਝ ਮਹੀਨਿਆਂ ਲਈ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਕੀਤਾ ਸੀ। ਵਾਰਿਨਾ ਨੇ ਇਸ ਦਾ ਨਾਮ 'ਸੋਸ਼ਲ ਮੀਡੀਆ ਡੀਟੌਕਸ' ਰੱਖਿਆ ਸੀ ।