ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਹੋਈ ਟਵਿੱਟਰ 'ਤੇ ਬਹਿਸ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਹੈ। ਇਸ ਦੇ ਨਾਲ ਹੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੰਗਣਾ ਖਿਲਾਫ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਹੈ।ਕੰਗਨਾ ਖਿਲਾਫ ਇਹ ਦੂਜਾ ਕਾਨੂੰਨੀ ਨੋਟਿਸ ਹੈ।ਇਸ ਤੋਂ ਪਹਿਲਾਂ ਪੰਜਾਬ ਦੇ ਜ਼ੀਰਕਪੁਰ ਸ਼ਹਿਰ ਦੇ ਇਕ ਵਕੀਲ ਨੇ 2 ਦਸੰਬਰ ਨੂੰ ਕੰਗਨਾ ਰਣੌਤ ਦੇ ਟਵੀਟ ਕਰਕੇ ਉਸਨੂੰ ਕਾਨੂੰਨੀ ਨੋਟਿਸ ਭੇਜਿਆ ਸੀ।


ਮੀਕਾ ਸਿੰਘ, ਐਮੀ ਵਿਰਕ , ਜੈਜ਼ੀ ਬੀ ਤੇ ਰਣਜੀਤ ਬਾਵਾ ਸਣੇ ਪੰਜਾਬ ਦੇ ਕਈ ਕਲਾਕਾਰਾਂ ਨੇ ਕੰਗਨਾ ਨਾਲ ਹੋਈ ਬਹਿਸ ਵਿਚ ਦਿਲਜੀਤ ਦੁਸਾਂਝ ਦਾ ਸਮਰਥਨ ਕਰ ਕੰਗਨਾ ਦੀ ਅਲੋਚਨਾ ਕੀਤੀ ਹੈ। ਦਿਲਜੀਤ ਤੇ ਕੰਗਨਾ ਦੀ ਟਵਿੱਟਰ ਵਾਰ ਤੋਂ ਬਾਅਦ , ਮੀਕਾ ਸਿੰਘ ਨੇ ਕਿਹਾ ਕਿ "ਮੈਨੂੰ ਅਫਸੋਸ ਹੈ ਜਦ ਕੰਗਨਾ ਦੇ ਬੰਗਲੇ ਨੂੰ ਢਾਹਿਆ ਗਿਆ ਤਾਂ ਮੈਂ ਉਸਦਾ ਸਾਥ ਦਿੱਤਾ ਸੀ। ਕੰਗਨਾ ਨੇ ਜਿਸ ਬਜ਼ੁਰਗ ਮਾਤਾ ਤੇ ਟਿਪਣੀ ਕੀਤੀ ਹੈ ਉਸਦੇ ਲਈ ਉਸਨੂੰ ਮਾਫੀ ਮੰਗਣੀ ਚਾਹੀਦੀ ਹੈ।ਤਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਔਰਤ ਹੋ ਕੇ ਕਿਸੇ ਔਰਤ ਲਈ ਏਦਾਂ ਦੀ ਟਿਪਣੀ ਕਰਦੇ ਹੋ।"


ਰਣਜੀਤ ਬਾਵਾ ਨੇ ਦਿਲਜੀਤ ਦੋਸਾਂਝ ਨੂੰ ਟੈਗ ਕਰਦਿਆਂ ਕੰਗਨਾ ਨੂੰ ਕਿਹਾ ਕਿ "ਜਿਸ ਨਾਲ ਤੂੰ ਪੰਗੇ ਲੈ ਰਹੀ ਏਂ। ਉਹ 2002 ਤੇਰਾ ਓਦੋ ਅਤਾ ਪਤਾ ਵੀ ਨਹੀ ਸੀ , "ਢੁੱਕੀ ਕੱਢੀ ਪਾਈ ਆ ਜੱਟ ਨੇ , we all love him ਤੇ ਸਰਦਾਰ ਕਦੇ ਕਿਸੇ ਦੀ ਗੁਲਾਮੀ ਨਹੀਂ ਕਰਦੇ, ਆਪਣੇ ਦਮ ਤੇ ਅੱਗੇ ਆਏ ਆ "


ਇਹੀ ਨਹੀ ਰਣਜੀਤ ਬਾਵਾ ਨੇ ਇਕ ਹੋਰ ਟਵੀਟ ਕੀਤਾ ਕਿ "ਹੁਣ ਕੰਗਨਾ ਨੂੰ ਜਵਾਬ ਇਕ ਗਾਣੇ ਰਹੀ ਦਿੱਤਾ ਜਾਏਗਾ, ਜਿਸ ਗੀਤ ਦਾ ਨਾਮ 'ਕੰਗਨਾ' ਹੀ ਹੈ। ਇਹਨੂੰ ਇਸੇ ਦੇ ਗਾਣੇ ਤੇ ਨਚਾਵਾਂਗੇ , ਜਲਦੀ ਰਿਲੀਜ਼ ਕਰ ਰਹੇ ਆ ਗਾਣਾ।"


ਬੋਲੀਵੁਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਿਪੀ ਗਰੇਵਾਲ ਨੇ ਟਵੀਟ ਕੀਤਾ ਕਿ ਜਦ ਵੀ ਤੁਹਾਡੀਆਂ ਫ਼ਿਲਮਾਂ ਪੰਜਾਬ 'ਚ ਸ਼ੂਟ ਹੁੰਦੀਆਂ ਨੇ ਅਸੀਂ ਖੁੱਲ੍ਹੇ ਦਿਲ ਨਾਲ ਤੁਹਾਡਾ ਸਵਾਗਤ ਕਰਦੇ ਹਾਂ , ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ, ਤੁਸੀਂ ਨਾ ਇੱਕ ਸ਼ਬਦ ਲਿਖਿਆ ਅਤੇ ਨਾ ਹੀ ਬੋਲਿਆ।


ਗਾਇਕ ਜੈਜ਼ੀ ਬੀ ਕੈਨੇਡਾ 'ਚ ਕਿਸਾਨਾਂ ਦੇ ਹੱਕ 'ਚ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋ ਰਹੇ ਹਨ। ਜੈਜ਼ੀ ਬੀ ਨੇ ਕੰਗਨਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ , ਜਿਹੜਾ ਸਾਡੀ ਇੱਜਤ ਕਰਦਾ ਓਹਨੂੰ ਦੁਗਣੀ ਇੱਜ਼ਤ ਦਿੰਦੇ ਹਾਂ , ਤੇ ਜਿਹੜਾ ਸਾਡੀ ਮਾਵਾਂ ਨੂੰ ਗਲੱਤ ਬੋਲਦਾ ਉਸਦੀ ਚੌਗਣੀ ਬੇਜ਼ਤੀ ਵੀ ਕਰਦੇ ਹਾਂ ..