ਅਮੈਲੀਆ ਪੰਜਾਬੀ ਦੀ ਰਿਪੋਰਟ
Mankirt Aulakh Video: ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਅਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਮਨਕੀਰਤ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦਾ ਰਹਿੰਦਾ ਹੈ।
ਹਾਲ ਹੀ 'ਚ ਮਨਕੀਰਤ ਔਲਖ ਦੀ ਇੱਕ ਵੀਡੀਓ ਖੂਬ ਚਰਚਾ ਦਾ ਵਿਸ਼ਾ ਬਣੀ ਸੀ, ਜਿਸ ਵਿੱਚ ਉਹ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਦੇ ਨਾਲ ਰੋਮਾਂਟਿਕ ਮੂਡ 'ਚ ਨਜ਼ਰ ਆ ਰਿਹਾ ਸੀ। ਦੂਜੇ ਪਾਸੇ, ਪ੍ਰਾਂਜਲ ਦਹੀਆ ਵੀ ਇਮਤਿਆਜ਼ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਨਜ਼ਰ ਆਈ ਸੀ।
ਇਸ ਤੋਂ ਬਾਅਦ ਹੁਣ ਮਨਕੀਰਤ ਦਾ ਇੱਕ ਹੋਰ ਵੀਡੀਓ ਚਰਚਾ 'ਚ ਬਣਿਆ ਹੋਇਆ ਹੈ। ਇਸ ਵੀਡੀਓ ਨੂੰ ਲੈਕੇ ਔਲਖ ਦੇ ਘਰ 'ਚ ਕਲੇਸ਼ ਵੀ ਹੋਇਆ ਹੈ। ਇਹ ਅਸੀਂ ਨਹੀਂ ਕਹਿ ਰਹੇ, ਬਲਕਿ ਖੁਦ ਮਨਕੀਰਤ ਕਹਿ ਰਿਹਾ ਹੈ। ਦਰਅਸਲ, ਤਾਜ਼ਾ ਵੀਡੀਓ 'ਚ ਮਨਕੀਰਤ ਔਲਖ ਇੱਕ ਮਾਡਲ ਨੂੰ ਕਿੱਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ 'ਚ ਉਸ ਨੇ ਲਿਿਖਿਆ 'ਆਫਟਰ ਪਰੀ'। ਦੱਸ ਦਈਏ ਕਿ ਉਸ ਨੇ ਪ੍ਰਾਂਜਲ ਦਹੀਆ ਨੂੰ ਪਰੀ ਕਿਹਾ ਹੈ। ਇਸ ਵੀਡੀਓ ਤੋਂ ਬਾਅਦ ਮਨਕੀਰਤ ਨੇ ਕਿਹਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਸ ਦੇ ਘਰ 'ਚ ਕਲੇਸ਼ ਵੀ ਪਿਆ। ਦੇਖੋ ਇਹ ਵਡਿੀਓ:
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਉਦੋਂ ਤੋਂ ਹੀ ਸੁਰਖੀਆਂ 'ਚ ਬਣਿਆ ਹੋਇਆ ਹੈ, ਜਦੋਂ 2022 'ਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਇਸ ਦੇ ਨਾਲ ਨਾਲ ਮਨਕੀਰਤ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ ਵਿੱਚ ਰਹਿੰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਔਲਖ ਦਾ ਗਾਣਾ 'ਇਨਾਮ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਨਕੀਰਤ ਦੀ ਫਿਲਮ 'ਬਰਾਊਨ ਬੁਆਏਜ਼' ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।