ਚੰਡੀਗੜ੍ਹ: ਸਿੰਗਰ ਤੇ ਕੰਪੋਜ਼ਰ ਹਿਮੇਸ਼ ਰੇਸ਼ਮੀਆਂ ਇਕ ਹੋਰ ਐਲਬਮ ਦੀ ਤਿਆਰੀ ਕਰ ਰਹੇ ਹਨ। ਹਿਮੇਸ਼ ਦੀ ਇਸ ਐਲਬਮ ਦਾ ਨਾਮ 'ਹਿਮੇਸ਼ ਕੇ ਦਿਲ ਸੇ' ਹੋਵੇਗਾ। ਆਪਣੇ ਲੇਬਲ ਤੋਂ ਹਿਮੇਸ਼ ਜਲਦ ਹੀ ਤੀਸਰੀ ਐਲਬਮ ਨੂੰ ਲੌਂਚ ਕਰਨਗੇ।

Continues below advertisement


ਇਸ ਐਲਬਮ ਦੇ ਪਹਿਲੇ ਗਾਣੇ 'ਚ ਹਿਮੇਸ਼ ਇੰਡੀਅਨ ਆਈਡਲ ਸੈਨਸੇਸ਼ਨ ਸਵਾਈ ਭੱਟ ਨੂੰ Introduce ਕਰਨਗੇ।ਹਿਮੇਸ਼ ਨਵੇਂ ਚੇਹਰਿਆਂ ਨੂੰ ਲਾਂਚ ਕਰਨ ਲਈ ਜਾਣੇ ਜਾਂਦੇ ਹਨ।ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਸੇਨਸੇਸ਼ਨ ਰਾਣੂ ਮੰਡਲ ਨੂੰ ਹਿਮੇਸ਼ ਨੇ ਮੌਕਾ ਦਿੱਤਾ ਸੀ।


ਸਿਰਫ ਇਨ੍ਹਾਂ ਨਹੀਂ ਆਪਣੀ ਪਹਿਲੀ ਐਲਬਮ 'ਆਪ ਕਾ ਸੁਰੂਰ' ਹਿਮੇਸ਼ ਨੇ ਦੀਪਿਕਾ ਪਾਦੁਕੋਣ ਨੂੰ 'ਨਾਮ ਹੈ ਤੇਰਾ' ਗਾਣੇ 'ਚ ਫ਼ੀਚਰ ਕੀਤਾ ਸੀ। ਹਿਮੇਸ਼ ਰੇਸ਼ਮੀਆਂ ਦੀ ਹਾਲ ਹੀ 'ਚ 'ਸੁਰੂਰ 2021' ਐਲਬਮ ਦੇ ਟਾਈਟਲ ਸੋਂਗ ਨੂੰ ਰਿਲੀਜ਼ ਕੀਤਾ ਸੀ। ਜਿਸ ਦੇ Youtube 'ਤੇ 55 ਮਿਲੀਅਨ ਵਿਊਜ਼ ਹੋ ਗਏ ਸੀ। ਬਾਕੀ 'ਹਿਮੇਸ਼ ਕੇ ਦਿਲ ਸੇ' ਐਲਬਮ ਦਾ ਪਲਾਨ ਹਿਮੇਸ਼ ਫੈਨਸ ਨਾਲ ਜਲਦ ਸ਼ੇਅਰ ਕਰਨਗੇ।