ਕੋਰੋਨਾ ਦੀ ਦੂਜੀ ਲਹਿਰ ਦਾ ਅਫੈਕਟ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਕਰਕੇ ਫਿਲਮ ਇੰਡਸਟਰੀ ਨੂੰ ਪਿਛਲੇ ਸਾਲ ਵੀ ਵੱਡਾ ਨੁਕਸਾਨ ਹੋਇਆ ਸੀ ਤੇ ਇਸ ਸਾਲ ਵੀ ਹੋ ਰਿਹਾ ਹੈ। ਬਾਲੀਵੁੱਡ 'ਚ ਫਿਰ ਭਾਰੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ ਵਿੱਚ ਲੌਕਡਾਊਨ ਨੂੰ ਮੱਦੇਨਜ਼ਰ, ਬਹੁਤ ਸਾਰੇ ਮੇਕਰਸ ਨੇ ਆਪਣੀਆਂ ਫਿਲਮਾਂ ਨੂੰ ਦੁਬਾਰਾ ਪੋਸਟਪੋਨ ਕੀਤਾ ਹੈ। ਬੀਤੇ ਦਿਨ ਰੋਹਿਤ ਸ਼ੈੱਟੀ ਨੇ ਇਕ ਵਾਰ ਫਿਰ ਆਪਣੀ ਮੋਸਟ ਅਵੇਟੇਡ ਫਿਲਮ ‘ਸੂਰਯਾਂਵਸ਼ੀ’ ਨੂੰ ਇਕ ਵਾਰ ਫਿਰ ਪੋਸਟਪੋਨ ਕੀਤਾ ਹੈ।


 


ਫਿਲਹਾਲ ਸੂਰਿਆਵੰਸ਼ੀ ਦੀ ਰਿਲੀਜ਼ ਡੇਟ ਅੱਗੇ ਹੋਈ ਹੈ, ਪਰ ਕੰਗਨਾ ਰਣੌਤ ਦੀ 'ਥਲਾਈਵੀ' ਦੀ 23 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ਿੰਗ ਅਜੇ ਤੈਅ ਹੈ। ਇਸ ਫਿਲਮ ਨੂੰ ਅੱਗੇ ਵਧਾਉਣ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪਰ ਜਿਸ ਤਰ੍ਹਾਂ ਦੇ ਦੇਸ਼ ਦੇ ਵਿਚ ਹਾਲਾਤ ਚਲ ਰਹੇ ਹਨ, ਇਹ ਫਿਲਮ ਵੀ ਕਿਸੇ ਵੀ ਵੇਲੇ ਪੋਸਟਪੋਨ ਹੋ ਸਕਦੀ ਹੈ। ਕਿਉਕਿ ਅਜਿਹੇ 'ਚ ਮੇਕਰਸ ਸਿਨੇਮਾ ਘਰਾਂ 'ਚ ਘਟ ਆਡੀਅਨਸ ਵਾਲਾ ਰਿਸਕ ਨਹੀਂ ਲੈ ਸਕਦੇ। 


 


ਰਿਪੋਰਟਸ ਮੁਤਾਬਕ ਫਿਲਮ ਦੇ ਮੇਕਰਸ ਤੈਅ ਡੇਟ 'ਤੇ ਫਿਲਮ ਨੂੰ ਸਾਊਥ ਭਾਸ਼ਾਵਾਂ 'ਚ ਰਿਲੀਜ਼ ਕਰਨ ਅਤੇ ਹਿੰਦੀ ਵਰਜ਼ਨ ਨੂੰ ਕੁਝ ਦਿਨਾਂ ਲਈ ਮੁਲਤਵੀ ਕਰਨ ਬਾਰੇ ਵੀ ਸੋਚ ਰਹੇ ਹਨ। ਮਹਾਰਾਸ਼ਟਰ ਫਿਲਮੀ ਕਾਰੋਬਾਰ ਲਈ ਇੱਕ ਵੱਡਾ ਬਾਜ਼ਾਰ ਹੈ। ਅਜਿਹੀ ਸਥਿਤੀ ਵਿੱਚ ਇਸ ਲੌਕਡਾਊਨ ਨੂੰ ਨਜ਼ਰ ਅੰਦਾਜ਼ ਕਰਨਾ ਇੱਕ ਵੱਡੀ ਗਲਤੀ ਸਾਬਤ ਹੋ ਸਕਦੀ ਹੈ। 


 


ਮਈ 'ਚ ਆਉਣ ਵਾਲੀਆਂ ਦੋ ਵੱਡੀਆਂ ਫਿਲਮਾਂ 'ਚ ਸਲਮਾਨ ਖਾਨ ਦੀ 'ਰਾਧੇ' ਅਤੇ ਜੌਨ ਅਬ੍ਰਾਹਮ ਦੀ 'ਸੱਤਿਆਮੇਵ ਜਯਤੇ 2' ਸ਼ਾਮਲ ਹਨ, ਜੋ 13 ਮਈ ਨੂੰ ਸਿਨੇਮਾਘਰਾਂ 'ਚ ਆਉਣਗੀਆਂ। ਪਰ ਇਨ੍ਹਾਂ ਦੋਵੇਂ ਫਿਲਮਾਂ ਦੀਆਂ ਟੀਮਾਂ ਵੀ ਫਿਲਹਾਲ ਹਾਲਾਤਾਂ 'ਤੇ ਨਿਗਰਾਨੀ ਰਖੀ ਬੈਠੀਆਂ ਹਨ। 


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904