Aishwarya Rai Cake cutting Video: ਸਾਬਕਾ ਮਿਸ ਵਰਲਡ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ 1 ਨਵੰਬਰ ਨੂੰ ਆਪਣਾ 50ਵਾਂ ਜਨਮਦਿਨ ਮਨਾਇਆ। ਇਸ ਮੌਕੇ ਅਦਾਕਾਰਾ ਨੇ ਪਾਪਰਾਜ਼ੀ ਨਾਲ ਆਪਣੇ ਜਨਮ ਦਿਨ ਦਾ ਕੇਕ ਵੀ ਕੱਟਿਆ।


ਇਹ ਵੀ ਪੜ੍ਹੋ: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦੀ ਸ਼ੂਟਿੰਗ ਪੂਰੀ, ਜਾਣੋ ਅਦਾਕਾਰਾ ਨੇ ਪੋਸਟ ਸ਼ੇਅਰ ਕਿਸ ਨੂੰ ਕਿਹਾ 'ਸ਼ੁਕਰੀਆ'


ਐਸ਼ਵਰਿਆ ਰਾਏ ਨੇ ਆਪਣੀ ਬੇਟੀ ਨਾਲ ਹੀ ਮਨਾਇਆ 50ਵਾਂ ਜਨਮਦਿਨ
ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਅਦਾਕਾਰਾ ਮੀਡੀਆ ਵਾਲਿਆਂ ਨਾਲ ਆਪਣਾ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਐਸ਼ਵਰਿਆ ਕੇਟ ਨੂੰ ਕੱਟਣ ਵਾਲੀ ਹੈ, ਉੱਥੇ ਮੌਜੂਦ ਸਾਰੇ ਪਾਪਰਾਜ਼ੀ ਉਸ ਲਈ ਗੀਤ ਗਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਦੇਖ ਕੇ ਐਸ਼ਵਰਿਆ ਪਹਿਲਾਂ ਤਾਂ ਹੈਰਾਨ ਹੁੰਦੀ ਹੈ ਅਤੇ ਫਿਰ ਜ਼ੋਰ-ਜ਼ੋਰ ਨਾਲ ਹੱਸਣ ਲੱਗਦੀ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਫੈਨਜ਼ ਐਸ਼ਵਰਿਆ ਨੂੰ ਜਨਮਦਿਨ 'ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।









ਬੱਚਨ ਪਰਿਵਾਰ ਦਾ ਕੋਈ ਮੈਂਬਰ ਨਹੀਂ ਆਇਆ ਨਜ਼ਰ
ਇਸ ਦੌਰਾਨ ਅਦਾਕਾਰਾ ਸਫੇਦ ਰੰਗ ਦੇ ਸਲਵਾਰ ਸੂਟ ਵਿੱਚ ਨਜ਼ਰ ਆਈ। ਇਸ ਸੈਲੀਬ੍ਰੇਸ਼ਨ 'ਚ ਨਾ ਤਾਂ ਅਭਿਸ਼ੇਕ ਬੱਚਨ ਅਤੇ ਨਾ ਹੀ ਬੱਚਨ ਪਰਿਵਾਰ ਦਾ ਕੋਈ ਮੈਂਬਰ ਨਜ਼ਰ ਆਇਆ। ਇਸ ਖੁਸ਼ੀ ਦੇ ਮੌਕੇ 'ਤੇ ਐਸ਼ਵਰਿਆ ਨਾਲ ਸਿਰਫ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਨਜ਼ਰ ਆਈ। ਇਸ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਐਸ਼ਵਰਿਆ ਰਾਏ ਦਾ ਆਪਣੇ ਸਹੁਰੇ ਪਰਿਵਾਰ ਖਾਸ ਕਰਕੇ ਸੱਸ ਜਯਾ ਬੱਚਨ ਤੇ ਨਣਦ ਸ਼ਵੇਤਾ ਨੰਦਾ ਨਾਲ ਕਲੇਸ਼ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਬੱਚਨ ਪਰਿਵਾਰ ਦਾ ਕੋਈ ਵੀ ਮੈਂਬਰ ਐਸ਼ ਦੇ ਬਰਥਡੇ ਸੈਲੀਬ੍ਰੇਸ਼ਨ 'ਚ ਨਜ਼ਰ ਨਹੀਂ ਆਇਆ।






ਆਰਾਧਿਆ ਨੇ ਆਪਣੀ ਮਾਂ ਦੀ ਖੂਬ ਕੀਤੀ ਤਾਰੀਫ
ਇਸ ਖਾਸ ਮੌਕੇ 'ਤੇ ਆਰਾਧਿਆ ਨੇ ਆਪਣੀ ਮਾਂ ਦੀ ਖੂਬ ਤਾਰੀਫ ਵੀ ਕੀਤੀ। ਆਰਾਧਿਆ ਨੇ ਕਿਹਾ ਕਿ ਮਾਂ ਤੁਸੀਂ ਸਭ ਦੀ ਮਦਦ ਕਰਦੇ ਹੋ। ਤੁਸੀਂ ਇੱਕ ਮਹਾਨ ਸ਼ਖਸੀਅਤ ਹੋ। ਇਹ ਸੁਣ ਕੇ ਐਸ਼ਵਰਿਆ ਥੋੜ੍ਹੀ ਭਾਵੁਕ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਰਾਧਿਆ ਆਪਣੀ ਮਾਂ ਦੇ ਬਹੁਤ ਕਰੀਬ ਹੈ। ਐਸ਼ਵਰਿਆ ਵੀ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੀ ਹੈ। 


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੂੰ ਮਿਲਿਆ ਪੰਜਾਬੀ ਐਕਟਰ ਜੈ ਰੰਧਾਵਾ, ਗਰੀਬ ਤੇ ਜ਼ਰੂਰਤਮੰਦਾਂ ਦੀਆਂ ਸੁਣੀਆਂ ਮੁਸ਼ਕਲਾਂ, ਕੀਤੀ ਮਦਦ