ਵੀਡੀਓ ‘ਚ ਰੇਖਾ ਤੇ ਐਸ਼ਵਰਿਆ ਇਕੱਠੀਆਂ ਪੌੜੀਆਂ ਉੱਤਰਦੀਆਂ ਨਜ਼ਰ ਆ ਰਹੀਆਂ ਹਨ। ਇਸ ਮੌਕੇ ਦੋਵਾਂ ਨੂੰ ਜਦੋਂ ਮੀਡੀਆ ਨੇ ਪੋਜ਼ ਦੇਣ ਲਈ ਕਿਹਾ ਤਾਂ ਰੇਖਾ ਨੇ ਐਸ਼ਵਰਿਆ ਨੂੰ ਗਲ ਲਾ ਲਿਆ। ਇਸ ਤੋਂ ਬਾਅਦ ਐਸ਼-ਰੇਖਾ ਨੂੰ ਗੱਡੀ ਤਕ ਛੱਡਣ ਦੀ ਗੱਲ ਕਰਦੀ ਹੈ। ਇਸ ਤੋਂ ਬਾਅਦ ਰੇਖਾ ਉਸ ਨੂੰ ਛੱਡ ਕੇ ਆਉਣ ਨੂੰ ਕਹਿੰਦੀ ਹੈ।
ਇਸ ਤੋਂ ਬਾਅਦ ਰੇਖਾ, ਐਸ਼ਵਰਿਆ ਨੂੰ ਗਲ ਲਾਉਂਦੀ ਹੈ ਤੇ ਉੱਥੇ ਮੌਜੂਦ ਕਿਸੇ ਨੂੰ ਐਸ਼ ਨੂੰ ਗੱਡੀ ਤਕ ਛੱਡ ਕੇ ਆਉਣ ਨੂੰ ਕਹਿੰਦੀ ਹੈ। ਇਹ ਵੀਡੀਓ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ। ਫੈਨਸ ਦੋਵਾਂ ਦੀਆਂ ਤਾਰੀਫਾਂ ਕਰਦੇ ਥੱਕ ਨਹੀਂ ਰਹੇ। ਇੱਕ ਯੂਜ਼ਰ ਨੇ ਤਾਂ ਕੁਮੈਂਟ ਕੀਤਾ ਹੈ ਕਿ ਦੋਵਾਂ ਦੀ ਜੋੜੀ ਮਾਂ-ਧੀ ਦੀ ਜੋੜੀ ਲੱਗ ਰਹੀ ਹੈ।
ਫ਼ਿਲਮ ਇੰਡਸਟਰੀ ‘ਚ ਜਦੋਂ ਐਸ਼ਵਰਿਆ ਨੇ 20 ਸਾਲ ਪੂਰੇ ਕੀਤੇ ਸੀ ਤਾਂ ਰੇਖਾ ਨੇ ਉਸ ਨੂੰ ਇੱਕ ਓਪਨ ਲੈਟਰ ਲਿਖਿਆ ਸੀ ਜੋ ਕਾਫੀ ਭਾਵੁਕ ਸੀ। ਇਸ ਦੀ ਸ਼ੁਰੂਆਤ ‘ਚ ਰੇਖਾ ਨੇ ‘ਮੇਰੀ ਐਸ਼’ ਤੇ ਆਖਰ ‘ਚ ‘ਰੇਖਾ ਮਾਂ’ ਲਿਖਿਆ ਸੀ। ਇਸ ‘ਚ ਰੇਖਾ ਨੇ ਐਸ਼ਵਰਿਆ ਦੀਆਂ ਖੂਬ ਤਾਰੀਫਾਂ ਕੀਤੀਆਂ ਸੀ।