ਮੁੰਬਈ: ਇਨ੍ਹਾਂ ਦਿਨੀਂ ਬਾਲੀਵੁੱਡ ਸਿਤਾਰੇ ਹਾਲੀਵੁੱਡ ਫ਼ਿਲਮਾਂ ਦੇ ਹਿੰਦੀ ਵਰਜ਼ਨ ‘ਚ ਆਪਣੀ ਆਵਾਜ਼ ਦੇ ਰਹੇ ਹਨ। ਹੁਣ ਇਨ੍ਹਾਂ ਸਭ ਤੋਂ ਬਾਅਦ ਸਾਬਕਾ ਮਿਸ ਵਰਲਡ ਐਸ਼ਵਰੀਆ ਰਾਏ ਬੱਚਨ ਵੀ ਇਸ ਲਿਸਟ ‘ਚ ਸ਼ਾਮਲ ਹੋ ਗਈ ਹੈ। ਐਸ਼ਵਰੀਆ ਰਾਏ ਬੱਚਨ ਹਾਲੀਵੁੱਡ ਫ਼ਿਲਮ ‘ਮੇਲਫਿਸੇਂਟ: ਮਿਸਟ੍ਰੈਸ ਆਫ਼ ਈਵਲ’ ਦੇ ਹਿੰਦੀ ਵਰਜਨ ‘ਚ ਐਕਟਰਸ ਏਂਜਲੀਨਾ ਜੌਲੀ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਵੇਗੀ।


ਫ਼ਿਲਮ ‘ਚ ਏਂਜਲੀਨਾ ਜੌਲੀ ਨੇ ਇੱਕ ਚੁੜੈਲ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਪਹਿਲਾ ਪਾਰਟ ਕਾਪੀ ਹਿੱਟ ਰਿਹਾ ਸੀ। ਹੁਣ ਫ਼ਿਲਮ ਦੇ ਸੈਕੰਡ ਪਾਰਟ ਨਾਲ ਮੇਕਰਸ ਤਹਿਲਕਾ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਫ਼ਿਲਮ ਦਾ ਇੰਗਲੀਸ਼ ਟ੍ਰੈਲਰ ਇਸੇ ਸਾਲ ਜੁਲਾਈ ‘ਚ ਆਇਆ ਸੀ। ਜਿਸ ਨੂੰ ਡੇਢ ਕਰੋੜ ਤੋਂ ਜ਼ਿਆਦਾ ਵਿਊਜ਼ ਮਿਲੇ ਸੀ।



ਫੈਨਸ ਨੂੰ ਅਜੇ ਇਸ ਦੇ ਹਿੰਦੀ ਟ੍ਰੇਲਰ ਦਾ ਇੰਤਜ਼ਾਰ ਕਰਨਾ ਪਵੇਗਾ। ਵਾਲਟ ਡਿਜ਼ਨੀ ਬੈਨਰ ਹੇਠ ਬਣੀ ਇਹ ਫ਼ਿਲਮ 18 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। ਇਸ ਦਾ ਹਿੰਦੀ ਵਰਜਨ ਵੀ ਇਸੇ ਦੇ ਨਾਲ ਹੀ ਰਿਲੀਜ਼ ਕੀਤਾ ਜਾਵੇਗਾ।