Aishwarya Rai News: ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਸੰਮਨ ਜਾਰੀ ਕੀਤਾ ਹੈ। ਫਿਲਮ ਅਦਾਕਾਰਾ ਐਸ਼ਵਰਿਆ ਰਾਏ ਫੇਮਾ ਤਹਿਤ ਦਿੱਤੇ ਨੋਟਿਸ 'ਤੇ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਵੇਗੀ। ਇਸ ਲਈ ਉਨ੍ਹਾਂ ਨੇ ਈਡੀ ਹੈੱਡਕੁਆਰਟਰ ਨੂੰ ਪੱਤਰ ਲਿਖਿਆ ਹੈ। 


ਈਡੀ ਨੇ ਐਸ਼ਵਰਿਆ ਰਾਏ ਨੂੰ ਫੇਮਾ ਤਹਿਤ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਦਿੱਲੀ ਹੈੱਡਕੁਆਰਟਰ ਬੁਲਾਇਆ ਸੀ ਪਰ ਐਸ਼ਵਰਿਆ ਰਾਏ ਨੇ ਈਡੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਪੇਸ਼ ਨਹੀਂ ਹੋ ਸਕੇਗੀ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨਵਾਂ ਨੋਟਿਸ ਜਾਰੀ ਕਰੇਗਾ।


ਦੱਸ ਦਈਏ ਕਿ ਐਸ਼ਵਰਿਆ ਰਾਏ ਦੇ ਸੱਸ ਜਯਾ ਬੱਚਨ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਹੈ। ਉਹ ਪਿਛਲੇ ਦਿਨਾਂ ਤੋਂ ਮੋਦੀ ਸਰਕਾਰ ਉੱਪਰ ਕਾਫੀ ਹਮਲੇ ਕਰ ਰਹੀ ਹੈ। ਸਮਾਜਵਾਦੀ ਪਾਰਟੀ ਇਸ ਐਕਸ਼ਨ ਨੂੰ ਇਸੇ ਨਜ਼ਰੀਏ ਵਜੋਂ ਵੇਖ ਰਹੀ ਹੈ। ਸਮਾਜਵਾਦੀ ਪਾਰਟੀ ਦੇ ਹੋਰ ਵੀ ਕਈ ਲੀਡਰਾਂ ਉੱਪਰ ਇਨਕਮ ਟੈਕਸ ਤੇ ਹੋਰ ਏਜੰਸੀਆਂ ਉੱਪਰ ਛਾਪੇ ਪਏ ਹਨ।


ਹਾਸਲ ਜਾਣਕਾਰੀ ਮੁਤਾਬਕ ਐਨਫੋਰਸ ਡਾਇਰੈਕਟੋਰੇਟ (ਈਡੀ) ਨੇ ‘ਪਨਾਮਾ ਪੇਪਰਜ਼’ ਲੀਕ ਮਾਮਲੇ ’ਚ ਪੁੱਛ-ਪੜਤਾਲ ਲਈ ਬੌਲੀਵੁੱਡ ਅਦਾਕਾਰ ਐਸ਼ਵਰਿਆ ਰਾਏ ਨੂੰ ਸੰਮਨ ਭੇਜਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਨੂੰ ਦਿੱਲੀ ਵਿੱਚ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। 


ਦਰਅਸਲ ‘ਪਨਾਮਾ ਪੇਪਰਜ਼’ ਲੀਕ ਮਾਮਲਾ ਸਾਹਮਣੇ ਆਉਣ ਮਗਰੋਂ ਈਡੀ 2016 ਤੋਂ ਇਸ ਦੀ ਜਾਂਚ ਕਰ ਰਹੀ ਹੈ। ਉਸ ਨੇ ਬੱਚਨ ਪਰਿਵਾਰ ਨੂੰ ਨੋਟਿਸ ਜਾਰੀ ਕਰਕੇ ਭਾਰਤੀ ਰਿਜ਼ਰਵ ਬੈਂਕ ਦੀ ਐਲਆਰਐਸ ਯੋਜਨਾ ਤਹਿਤ 2004 ਤੋਂ ਆਪਣੇ ਵਿਦੇਸ਼ੀ ਲੈਣ ਦੇਣ ਦੀ ਜਾਣਕਾਰੀ ਦੇਣ ਲਈ ਕਿਹਾ ਸੀ। 


ਇਹ ਵੀ ਪੜ੍ਹੋ : ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਲੈ ਕੇ ਆਈਆਂ ਨਵੇਂ ਬਜਟ ਰੀਚਾਰਜ ਪਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin



https://apps.apple.com/in/app/abp-live-news/id811114904