Aishwarya Rai Sunny Deol: ਬਾਲੀਵੁੱਡ ਦੇ ਤਾਰਾ ਸਿੰਘ ਯਾਨਿ ਸੰਨੀ ਦਿਓਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਸੰਨੀ ਦਿਓਲ-ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ 2' ਨੇ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੇ ਕਈ ਦਿੱਗਜ ਸਟਾਰਜ਼ ਦੀਆਂ ਵੱਡੀਆ ਤੇ ਬਲਾਕਬਸਟਰ ਫਿਲਮਾਂ ਦੇ ਰਿਕਾਰਡ ਤੋੜੇ ਹਨ। ਪਰ ਇੱਕ ਵਾਰ ਸੰਨੀ ਦਿਓਲ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਕਈ ਵੱਡੀਆਂ ਅਭਿਨੇਤਰੀਆਂ ਨੇ ਸੰਨੀ ਦਿਓਲ ਨਾਲ ਫਿਲਮਾਂ ਕਰਨ ਤੋਂ ਇਨਕਾਰ ਕੀਤਾ ਹੈ, ਉਨ੍ਹਾ ਵਿੱਚ ਐਸ਼ਵਰਿਆ ਰਾਏ ਦਾ ਨਾਮ ਵੀ ਸ਼ਾਮਲ ਹੈ।


ਕਿਹਾ ਜਾਂਦਾ ਹੈ ਕਿ ਐਸ਼ਵਰਿਆ ਰਾਏ ਤੇ ਸੰਨੀ ਦਿਓਲ ਦੀ ਦੁਸ਼ਮਣੀ ਕਿਸੇ ਤੋਂ ਲੁਕੀ ਨਹੀਂ ਹੈ। ਰਿਪੋਰਟ ਮੁਤਾਬਕ ਦੋਵੇਂ 'ਇੰਡੀਅਨ' ਨਾਮ ਦੀ ਫਿਲਮ 'ਚ ਕੰਮ ਕਰ ਰਹੇ ਸੀ। ਇਸ ਫਿਲਮ ਦੇ ਕਾਫੀ ਜ਼ਿਆਦਾ ਹਿੱਸੇ ਦੀ ਸ਼ੂਟਿੰਗ ਵੀ ਕਰ ਲਈ ਗਈ ਸੀ। ਇੱਥੋਂ ਤੱਕ ਕਿ ਫਿਲਮ 'ਚ ਇੱਕ ਗਾਣਾ ਵੀ ਸੀ, ਜੋ ਉਸ ਸਮੇਂ ਦਾ ਸਭ ਤੋਂ ਮਹਿੰਗਾ ਗਾਣਾ ਸੀ, ਜਿਸ ਦੀ ਸ਼ੂਟਿੰਗ 'ਚ 1 ਕਰੋੜ ਦਾ ਖਰਚਾ ਆਇਆ ਸੀ। ਪਰ ਫਿਰ ਅਚਾਨਕ ਕੁੱਝ ਅਜਿਹਾ ਹੋਇਆ ਕਿ ਐਸ਼ਵਰਿਆ ਰਾਏ ਨੇ ਫਿਲਮ ਦੀ ਸ਼ੂਟਿੰਗ ਅੱਧ ਵਿਚਾਲੇ ਬੰਦ ਕਰ ਦਿੱਤੀ। 









ਕਿਸੇ ਨੂੰ ਵੀ ਇਸ ਦੀ ਵਜ੍ਹਾ ਸਮਝ ਨਹੀਂ ਆ ਰਹੀ ਸੀ। ਪਰ ਐਸ਼ਵਰਿਆ ਰਾਏ ਫਿਲਮ ਤੋਂ ਬੈਕ ਆਊਟ ਕਰ ਚੁੱਕੀ ਸੀ। ਇਸ ਤੋਂ ਬਾਅਦ ਫਿਲਮ ਵਿੱਚ ਹੀ ਬੰਦ ਹੋ ਗਈ। ਇੱਥੋਂ ਸੰਨੀ ਦਿਓਲ ਤੇ ਐਸ਼ਵਰਿਆ ਰਾਏ ਦੇ ਰਿਸ਼ਤੇ ਖਰਾਬ ਹੋਣੇ ਸ਼ੁਰੁ ਹੋਏ। ਖੈਰ ਬਾਅਦ 'ਚ ਸੰਨੀ ਦਿਓਲ ਨੇ ਹੋਰ ਕਈ ਫਿਲਮਾਂ ਐਸ਼ਵਰਿਆ ਨੂੰ ਆਫਰ ਕੀਤੀਆਂ, ਪਰ ਐਸ਼ਵਰਿਆ ਨੇ ਸੰਨੀ ਦਿਓਲ ਨਾਲ ਹਰ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਬਾਰੇੇ ਸੰਨੀ ਦਿਓਲ ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਕਈ ਵੱਡੀਆਂ ਅਭਿਨੇਤਰੀਆਂ ਨੇ ਉਨ੍ਹਾਂ ਨਾਲ ਕੰਮ ਕਰਨ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਦੇ ਲੰਬੇ ਕੱਦ ਤੇ ਦਮਦਾਰ ਬੌਡੀ ਕਰਕੇ ਜ਼ਿਆਦਾਤਰ ਅਭਿਨੇਤਰੀਆਂ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਨਹੀਂ ਕਰਦੀਆਂ ਸੀ।