ਮੁੰਬਈ: ਬਾਲੀਵੁੱਡ ਸਟਾਰ ਅਜੇ ਦੇਵਗਨ ਦੀ ਬੇਟੀ ਨਿਆਸਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਦੇ ਉਨ੍ਹਾਂ ਦੀ ਕੋਈ ਫੋਟੋ ਵਾਇਰਲ ਹੁੰਦੀ ਹੈ, ਜਾਂ ਕਦੇ ਉਹ ਪਾਰਟੀ 'ਚ ਜਾਂਦਿਆਂ ਨਜ਼ਰ ਆ ਜਾਂਦੀ ਹੈ। ਖਬਰਾਂ ਮੁਤਾਬਕ ਨਿਆਸਾ ਨੇ ਹਾਲ ਹੀ 'ਚ ਆਪਣਾ 19ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ ਹੈ। ਇਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਇਸ ਦੌਰਾਨ ਕਾਜੋਲ ਤੇ ਅਜੇ ਦੇਵਗਨ ਦੀ ਬੇਟੀ ਨਿਆਸਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ।
ਨਿਆਸਾ ਨਹੀਂ ਕਰੇਗੀ ਬਾਲੀਵੁੱਡ 'ਚ ਡੈਬਿਊ: ਬਾਲੀਵੁੱਡ ਸਟਾਰ ਅਦਾਕਾਰ ਅਜੇ ਦੇਵਗਨ ਤੇ ਕਾਜੋਲ ਦੀ ਬੇਟੀ ਨਿਆਸਾ ਬਾਰੇ ਹਰ ਰੋਜ਼ ਤੁਹਾਨੂੰ ਕੁਝ ਨਵਾਂ ਸੁਣਨ ਨੂੰ ਮਿਲਦਾ ਹੈ। ਹਾਲ ਹੀ 'ਚ ਜਦੋਂ ਨਿਆਸਾ ਨੇ ਆਪਣਾ 19ਵਾਂ ਜਨਮ ਦਿਨ ਮਨਾਇਆ ਤਾਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਣ ਲੱਗੀਆਂ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ ਵੀ ਹੋਈ ਸੀ।
ਅਜੇ ਦੇਵਗਨ ਦੀ ਬੇਟੀ ਨਿਆਸਾ ਬਾਰੇ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਇਸ ਨੂੰ ਲੈ ਕੇ ਹੁਣ ਨਿਆਸਾ ਦੇ ਪਿਤਾ ਅਜੇ ਦੇਵਗਨ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਬਾਲੀਵੁੱਡ 'ਚ ਡੈਬਿਊ ਕਰਨ ਦੀ ਕੋਈ ਲੋੜ ਨਹੀਂ।
ਅਜੈ ਨੇ ਕਿਹਾ ਹੈ ਕਿ ਉਸ ਨੇ ਕਦੇ ਵੀ ਆਪਣੇ ਬੱਚਿਆਂ ਨੂੰ ਕਿਸੇ ਕੰਮ ਲਈ ਮਜਬੂਰ ਨਹੀਂ ਕੀਤਾ। ਇਸ ਤੋਂ ਬਾਅਦ ਅਜੇ ਦਾ ਇਕ ਹੋਰ ਇੰਟਰਵਿਊ ਕਾਫੀ ਚਰਚਾ 'ਚ ਹੈ। ਅਜੇ ਨੇ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਬਾਲੀਵੁੱਡ 'ਚ ਕੰਮ ਕਰਨ ਦੀ ਕੋਈ ਇੱਛਾ ਨਹੀਂ ਪਰ ਕਿਸੇ ਵੀ ਸਮੇਂ ਕੁਝ ਵੀ ਬਦਲ ਸਕਦਾ ਹੈ।
ਬੋਨੀ ਕਪੂਰ ਦੀ ਬੇਟੀ ਨੇ ਕੀਤਾ ਡੈਬਿਊ: ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਬੋਨੀ ਕਪੂਰ ਦੀ ਬੇਟੀ ਅੰਸ਼ੁਲਾ ਕਪੂਰ ਨੇ ਵੀ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਅੰਸ਼ੁਲਾ ਕਪੂਰ ਜਲਦ ਹੀ ਲਵ ਰੰਜਨ ਦੀ ਫਿਲਮ 'ਚ ਨਜ਼ਰ ਆਵੇਗੀ।