Akshay Khanna Birthday: ਅਕਸ਼ੈ ਖੰਨਾ (Happy Birthday Akshay Khanna) ਦਾ ਨਾਮ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਅਦਾਕਾਰ ਨੇ ਹਮੇਸ਼ਾ ਹੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅਕਸ਼ੈ ਖੰਨਾ ਦਿੱਗਜ ਅਦਾਕਾਰ ਵਿਨੋਦ ਖੰਨਾ ਦੇ ਬੇਟੇ ਹਨ। ਇੱਕ ਬੇਮਿਸਾਲ ਪ੍ਰਤਿਭਾ ਅਤੇ ਇੱਕ ਸਟਾਰ ਕਿਡ ਹੋਣ ਦੇ ਬਾਵਜੂਦ, ਇਹ ਅਦਾਕਾਰ ਸਟਾਰਡਮ ਅਤੇ ਸਫਲਤਾ ਪ੍ਰਾਪਤ ਨਹੀਂ ਕਰ ਸਕਿਆ ਜਿਸਦਾ ਉਹ ਹੱਕਦਾਰ ਸੀ। ਅਕਸ਼ੇ ਖੰਨਾ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਤਾਂ ਆਓ ਅੱਜ ਉਨ੍ਹਾਂ ਦੇ ਜਨਮਦਿਨ 'ਤੇ ਇਸ ਅੰਡਰਰੇਟਿਡ ਐਕਟਰ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ।
ਅਕਸ਼ੇ ਖੰਨਾ ਨੇ 1997 'ਚ ਫਿਲਮ 'ਹਿਮਾਲਿਆ ਪੁੱਤਰਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਨੂੰ ਅਦਾਕਾਰ ਦੇ ਪਿਤਾ ਵਿਨੋਦ ਖੰਨਾ ਨੇ ਪ੍ਰੋਡਿਊਸ ਕੀਤਾ ਸੀ। ਭਾਵੇਂ 'ਹਿਮਾਲਿਆ ਪੁੱਤਰਾ' ਬਾਕਸ-ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ, ਪਰ ਇਸ ਫਿਲਮ ਨੇ ਇੰਡਸਟਰੀ 'ਚ ਅਦਾਕਾਰ ਲਈ ਰਾਹ ਪੱਧਰਾ ਕਰ ਦਿੱਤਾ। ਇਸ ਫਿਲਮ ਤੋਂ ਬਾਅਦ ਅਕਸ਼ੇ ਖੰਨਾ ਨੂੰ ਕਈ ਫਿਲਮਾਂ ਦੇ ਆਫਰ ਆਉਣ ਲੱਗੇ।
'ਬੌਰਡਰ' ਫਿਲਮ ਨਾਲ ਮਿਲੀ ਪਛਾਣਅਕਸ਼ੇ ਖੰਨਾ ਨੂੰ ਆਪਣੀ ਅਸਲੀ ਪਛਾਣ ਫਿਲਮ 'ਬਾਰਡਰ' ਤੋਂ ਮਿਲੀ। ਦਿਲਚਸਪ ਗੱਲ ਇਹ ਹੈ ਕਿ ਮਲਟੀਸਟਾਰਰ ਫਿਲਮ ਹੋਣ ਦੇ ਬਾਵਜੂਦ ਅਕਸ਼ੇ ਖੰਨਾ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਫਿਲਮ ਲਈ ਅਕਸ਼ੈ ਖੰਨਾ ਨੇ ਵੀ ਐਵਾਰਡ ਜਿੱਤਿਆ ਸੀ।
ਹਮਰਾਜ਼ ਫਿਲਮ ਨੇ ਬਣਾਇਆ ਬਾਲੀਵੁੱਡ ਦਾ ਬੈਸਟ ਵਿਲਨਅਕਸ਼ੇ ਖੰਨਾ ਫਿਲਮ 'ਹਮਰਾਜ' 'ਚ ਨੈਗੇਟਿਵ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਵੀ ਅਭਿਨੇਤਾ ਨੇ ਆਪਣੀ ਅਦਾਕਾਰੀ ਲਈ ਕਾਫੀ ਤਾਰੀਫਾਂ ਮਿਲੀਆਂ ਸੀ। ਇੱਥੋਂ ਤੱਕ ਕਿ ਅਕਸ਼ੈ ਖੰਨਾ ਦੇ ਕਿਰਦਾਰ ਨੂੰ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਬੌਬੀ ਦਿਓਲ ਦੇ ਕਿਰਦਾਰ ਤੋਂ ਵੀ ਵੱਧ ਪਸੰਦ ਕੀਤਾ ਗਿਆ ਸੀ।
ਕਰਿਸ਼ਮਾ ਕਪੂਰ ਨਾਲ ਹੋਣਾ ਸੀ ਵਿਆਹਜੇਕਰ ਇਸ ਅਦਾਕਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਕਸ਼ੈ ਖੰਨਾ ਨੇ ਅੱਜ ਤੱਕ ਵਿਆਹ ਨਹੀਂ ਕੀਤਾ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਇਸ ਐਕਟਰ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੁੜਿਆ ਸੀ, ਪਰ ਕਿਸੇ ਨਾਲ ਵੀ ਗੱਲ ਵਿਆਹ ਤੱਕ ਨਹੀਂ ਪਹੁੰਚੀ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰਣਧੀਰ ਕਪੂਰ ਆਪਣੀ ਵੱਡੀ ਬੇਟੀ ਕਰਿਸ਼ਮਾ ਕਪੂਰ ਦਾ ਵਿਆਹ ਅਕਸ਼ੈ ਖੰਨਾ ਨਾਲ ਕਰਵਾਉਣਾ ਚਾਹੁੰਦੇ ਸਨ।
ਬਬੀਤਾ ਕਪੂਰ ਨੇ ਨੂੰ ਠੁਕਰਾ ਦਿੱਤਾ ਸੀ ਰਿਸ਼ਤਾਦੱਸਿਆ ਜਾਂਦਾ ਹੈ ਕਿ ਰਣਧੀਰ ਕਪੂਰ ਨੇ ਇਸ ਬਾਰੇ ਵਿਨੋਦ ਖੰਨਾ ਨਾਲ ਗੱਲ ਵੀ ਕੀਤੀ ਸੀ ਪਰ ਕਰਿਸ਼ਮਾ ਦੀ ਮਾਂ ਬਬੀਤਾ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਦਰਅਸਲ, ਉਸ ਸਮੇਂ ਦੌਰਾਨ ਕਰਿਸ਼ਮਾ ਕਪੂਰ ਆਪਣੇ ਕਰੀਅਰ ਦੇ ਸਿਖਰ 'ਤੇ ਸੀ, ਜਦੋਂ ਕਿ ਅਕਸ਼ੇ ਖੰਨਾ ਦੀਆਂ ਫਿਲਮਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲ ਰਹੀ ਸੀ। ਇਸ ਤੋਂ ਬਾਅਦ ਅਕਸ਼ੇ ਖੰਨਾ ਨੇ ਆਪਣੇ ਇਕ ਇੰਟਰਵਿਊ 'ਚ ਕਿਹਾ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਅਦਾਕਾਰ ਨੂੰ ਪਿਛਲੇ ਸਾਲ ਆਈ ਫਿਲਮ 'ਦ੍ਰਿਸ਼ਮ 2' 'ਚ ਦੇਖਿਆ ਗਿਆ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਸੀ।