ਮੁੰਬਈ: ਅਕਸ਼ੈ ਕੁਮਾਰ ਆਪਣੀ ਫਿਲਮ 'ਖਿਲਾੜੀਓਂ ਕਾ ਖਿਲਾੜੀ' ਦੇ 25 ਸਾਲ ਮਨਾ ਰਹੇ ਹਨ। ਇਸ ਦੌਰਾਨ, ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਮੀਮ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਇੱਕ ਮਜ਼ਾਕੀਆ ਕੈਪਸ਼ਨ ਵੀ ਦਿੱਤਾ ਹੈ। ਅਕਸ਼ੈ ਕੁਮਾਰ ਦੀ ਖ਼ਿਲਾੜੀ ਸੀਰੀਜ਼ ਦੀ ਚੌਥੀ ਫਿਲਮ, ਜਿਹੜੀ 1996 ਵਿੱਚ ਆਈ ਸੀ, ਵਿੱਚ ਡਬਲਯੂਡਬਲਯੂਐਫ (WWF) ਦੇ ਪਹਿਲਵਾਨ ਕ੍ਰਸ਼ ਤੇ ਬ੍ਰਾਇਨ ਲੀ ਨਜ਼ਰ ਆਏ ਸਨ। ਬ੍ਰਾਇਨ ਨੂੰ 'ਅੰਡਰਟੇਕਰ ਇਮਪਰਸੋਨਰੇਟਰ' ਦਾ ਟੈਗ ਮਿਲਿਆ ਤੇ ਇਸ ਤਰ੍ਹਾਂ ਉਸ ਨੇ ਬਾਲੀਵੁੱਡ ਫਿਲਮ ਦੀ ਹਾਸਲ ਕੀਤੀ।
 
 
ਇਸ ਮੀਮ ਵਿਚ, ਇਹ ਦੱਸਿਆ ਗਿਆ ਹੈ ਕਿ ਕਿਵੇਂ ਅਕਸ਼ੈ ਕੁਮਾਰ ਉਨ੍ਹਾਂ ਕੁਝ ਲੋਕਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਅੰਡਰਟੇਕਰ ਨੂੰ ਹਰਾਇਆ ਹੈ। ਹਾਲਾਂਕਿ, ਅਕਸ਼ੈ ਨੇ ਖੁਲਾਸਾ ਕੀਤਾ ਕਿ ਇਹ ਅੰਡਰਟੇਕਰ ਨਹੀਂ ਬਲਕਿ ਬ੍ਰਾਇਨ ਲੀ ਸਨ, ਜਿਨ੍ਹਾਂ ਫਿਲਮ ਵਿੱਚ ਅੰਡਰਟੇਕਰ ਦਾ ਕਿਰਦਾਰ ਨਿਭਾਇਆ ਸੀ।
 
ਇਸ ਫਿਲਮ ਦੇ ਸੀਨ ਦੌਰਾਨ ਅਕਸ਼ੈ ਕੁਮਾਰ ਨੇ ਬ੍ਰਾਇਨ ਲੀ ਨੂੰ ਚੁੱਕਿਆ, ਜਿਸ ਕਾਰਨ ਉਸ ਨੂੰ ਪਿੱਠ ਵਿਚ ਸੱਟ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਦੇਰ ਲਈ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ। ਇਹ ਬਾਲੀਵੁੱਡ ਦੀ ਪਹਿਲੀ ਫਿਲਮ ਸੀ ਜਿਸ ਵਿਚ ਇਕ ਡਬਲਯੂਡਬਲਯੂਐਫ ਕੋਈ ਭਲਵਾਨ ਨਜ਼ਰ ਆਇਆ ਸੀ।
 
ਆਈਐਮਡੀਬੀ (IBDB) ਅਨੁਸਾਰ, ਬ੍ਰਾਇਨ 1993 ਵਿੱਚ ਅੰਡਰਟੇਕਰ ਦੇ ਵਿਆਹ ਵਿੱਚ ਸਰਬਾਲਾ ਵੀ ਬਣਿਆ ਸੀ। ਫਿਲਮ ਲਈ ਅੰਡਰਟੇਕਰ ਦੀ ਪੋਸ਼ਾਕ ਉਸ ਦੇ ਨਾਲ ਟੋਰਾਂਟੋ, ਕਨੇਡਾ ਵਿੱਚ ਮੌਜੂਦ ਸੀ। ਇਹ ਡਬਲਯੂਡਬਲਯੂਈ (WWE) ਤੇ ਡਬਲਯੂਡਬਲਯੂਐਫ (WWF) ਦੀ ਸਹਿਮਤੀ ਬਗੈਰ ਹੋਇਆ। ਲੋਕਾਂ ਨੇ ਉਸ ਸਮੇਂ ਸੋਚਿਆ ਸੀ ਕਿ ਫਿਲਮ ਵਿਚ ਅੰਡਰਟੇਕਰ ਹੀ ਸਨ। ਭਾਵੇਂ ਸਾਲਾਂ ਬਾਅਦ, ਬ੍ਰਾਇਨ ਤੇ ਅੰਡਰਟੇਕਰ ਦੀ ਦੋਸਤੀ ਨਿੱਜੀ ਕਾਰਨਾਂ ਕਰਕੇ ਟੁੱਟ ਗਈ ਸੀ।
 
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://apps.apple.com/in/app/abp-live-news/id811114904