Akshay Kumar Indian Citizenship: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਸਬੂਤ ਸਾਂਝਾ ਕਰਦੇ ਹੋਏ ਅਕਸ਼ੇ ਨੇ ਲਿਖਿਆ- 'ਦਿਲ ਅਤੇ ਨਾਗਰਿਕਤਾ, ਦੋਵੇਂ ਹਿੰਦੁਸਤਾਨੀ ਹਨ।' 


ਇਹ ਵੀ ਪੜ੍ਹੋ: ਕਰਨ ਔਜਲਾ ਨੇ ਦਿੱਗਜ ਹਾਲੀਵੁੱਡ ਕਲਾਕਾਰਾਂ ਨੂੰ ਛੱਡਿਆ ਪਿੱਛੇ, ਗਾਇਕ ਦਾ ਨਵਾਂ ਗੀਤ 'ਐਡਮਾਇਰਿੰਗ ਯੂ' ਨੇ ਬਣਾਇਆ ਇਹ ਰਿਕਾਰਡ









ਦੱਸ ਦਈਏ ਕਿ ਅਕਸ਼ੈ ਕੁਮਾਰ ਨੂੰ ਕੈਨੇਡੀਅਨ ਨਾਗਰਿਕ ਬੋਲ ਕੇ ਖੂਬ ਟਰੋਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਹੁਣ ਆਖਰਕਾਰ ਐਕਟਰ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਹੈ ਅਤੇ ਨਾਲ ਹੀ ਟਰੋਲ ਕਰਨ ਵਾਲਿਆਂ ਦੇ ਮੂੰਹ ਵੀ ਬੰਦ ਹੋ ਗਏ ਹਨ। ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ 77ਵਾਂ ਸੁਤੰਤਰਤਾ ਦਿਵਸ ਅਕਸ਼ੈ ਕੁਮਾਰ ਲਈ ਖੁਸ਼ੀਆਂ ਲੈਕੇ ਆਇਆ ਹੈ, ਕਿਉਂਕਿ ਉਨ੍ਹਾਂ ਨੂੰ ਅੱਜ ਦੇ ਦਿਨ ਹੀ ਭਾਰਤੀ ਨਾਗਰਿਕਤਾ ਮਿਲੀ ਹੈ। 


ਕਾਬਿਲੇਗ਼ੌਰ ਹੈ ਕਿ ਇਸੇ ਸਾਲ ਫਰਵਰੀ ਮਹੀਨੇ 'ਚ ਅਕਸ਼ੈ ਕੁਮਾਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ ਦੇ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਹੈ। ਉਹ ਜਲਦ ਹੀ ਕੈਨੇਡੀਅਨ ਨਾਗਰਿਕਤਾ ਛੱਡ ਦੇਣਗੇ। ਇਸ ਤੋਂ 6 ਮਹੀਨਿਆ ਬਾਅਦ ਹੁਣ ਅਕਸ਼ੈ ਕੁਮਾਰ ਨੂੰ ਭਾਰਤ ਦੀ ਅਧਿਕਾਰਤ ਨਾਗਰਿਕਤਾ ਮਿਲੀ ਹੈ।


ਪ੍ਰਸ਼ੰਸਕਾਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ
ਅਕਸ਼ੇ ਕੁਮਾਰ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਸਰ, ਤੁਸੀਂ ਨਫ਼ਰਤ ਕਰਨ ਵਾਲਿਆਂ ਨੂੰ ਨੂੰ ਕਰਾਰਾ ਜਵਾਬ ਦਿੱਤਾ, ਸੁਤੰਤਰਤਾ ਦਿਵਸ ਮੁਬਾਰਕ। ਜਦਕਿ ਇੱਕ ਨੇ ਲਿਖਿਆ- ਆਖਰਕਾਰ ਭਾਰਤੀ ਨਾਗਰਿਕਤਾ। ਨਫ਼ਰਤ ਕਰਨ ਵਾਲੇ ਹੁਣ ਤੀਹ ਵਿਸ਼ਿਆਂ 'ਤੇ ਟ੍ਰੋਲ ਕਰਨਗੇ। ਇਕ ਯੂਜ਼ਰ ਨੇ ਲਿਖਿਆ- ਹੁਣ ਸਾਰਿਆਂ ਨੇ ਬੋਲਣਾ ਬੰਦ ਕਰ ਦਿੱਤਾ ਹੈ।


ਇਹ ਵੀ ਪੜ੍ਹੋ: 'ਗਦਰ 2' ਦੀ ਕਾਮਯਾਬੀ ਦੇ ਦਰਮਿਆਨ ਸੰਨੀ ਦਿਓਲ ਪਹੁੰਚੇ ਇੰਦੌਰ, ਬੇਟੇ ਦੇ ਨਾਲ ਲਹਿਰਾਇਆ ਝੰਡਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।