Sargun Mehta Cuttputli: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਲਈ ਸਾਲ 2022 ਬੇਹਤਰੀਨ ਰਿਹਾ। 2022 'ਚ ਸਰਗੁਣ ਦਾ ਨਾਂ ਕਾਫੀ ਜ਼ਿਆਦਾ ਚਰਚਾ ਵਿੱਚ ਰਿਹਾ। ਇਸ ਦੇ ਨਾਲ ਨਾਲ ਪਿਛਲੇ ਸਾਲ ਸਰਗੁਣ ਨੇ ਅਕਸ਼ੇ ਕੁਮਾਰ ਦੀ ਫਿਲਮ 'ਕਠਪੁਤਲੀ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਨੂੰ ਦਰਸ਼ਕਾਂ ਨੇ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਦਿੱਤਾ। ਇਸ ਦੇ ਨਾਲ ਨਾਲ ਸਰਗੁਣ ਨੂੰ ਅੜ੍ਹਬ ਪੁਲਿਸ ਵਾਲੀ ਮਹਿਲਾ ਗੁੜੀਆ ਪਰਮਾਰ ਦੇ ਕਿਰਦਾਰ 'ਚ ਕਾਫੀ ਪਸੰਦ ਕੀਤਾ ਗਿਆ ਸੀ। 









ਇਸ ਫਿਲਮ ਦੇ ਨਾਂ ਹੁਣ ਇਕ ਹੋਰ ਰਿਕਾਰਡ ਬਣਿਆ ਹੈ। 'ਕਠਪੁਤਲੀ' ਸਾਲ 2022 ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਫਿਲਮ ਬਣ ਗਈ ਹੈ। ਸਰਗੁਣ ਮਹਿਤਾ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਰਗੁਣ ਨੇ ਪੋਸਟ ਸ਼ੇਅਰ ਕਰਦਿਆਂ ਲਿਿਖਆ, 'ਤੁਹਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ।'




ਕਾਬਿਲੇਗ਼ੌਰ ਹੈ ਕਿ ਕਠਪੁਤਲੀ ਫਿਲਮ ਸਤੰਬਰ 2022 'ਚ ਓਟੀਟੀ 'ਤੇ ਰਿਲੀਜ਼ ਕੀਤੀ ਗਈ ਸੀ। ਇਹ ਇੱਕ ਸਾਈਕਾਲੋਜਿਕਲ ਥ੍ਰਿਲਰ ਫਿਲਮ ਸੀ। ਇਸ ਫਿਲਮ 'ਚ ਅਕਸ਼ੇ ਕੁਮਾਰ ਨੇ ਸਬ ਇੰਸਪੈਕਟਰ ਦਾ ਕਿਰਦਾਰ ਨਿਭਾਇਆ ਸੀ, ਜਿਨ੍ਹਾਂ ਨੂੰ ਸੀਰੀਅਲ ਕਿੱਲਰ ਨੂੰ ਫੜਨ ਦਾ ਚਾਰਜ ਸੌਂਪਿਆ ਜਾਂਦਾ ਹੈ। ਫਿਲਮ 'ਚ ਸਰਗੁਣ ਨੇ ਸੀਨੀਅਰ ਇੰਸਪੈਕਟਰ ਗੁੜੀਆ ਪਰਮਾਰ ਦਾ ਕਿਰਦਾਰ ਨਿਭਾਇਆ ਸੀ।


ਇਹ ਵੀ ਪੜ੍ਹੋ: ਪੰਜਾਬੀ ਗਾਇਕ ਨਿੰਜਾ ਨੇ ਖੁਦ ਕੱਢੀਆਂ ਜਲੇਬੀਆਂ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ