ਮੁੰਬਈ: ਆਲਿਆ ਘੱਟ ਬੀਤੇ ਦਿਨੀਂ ਹੀ 26 ਸਾਲਾਂ ਦੀ ਹੋਈ ਹੈ। ਉਸ ਦਾ ਬਰਥਡੇ ਬੈਸ਼ ਕਾਫੀ ਸ਼ਾਨਦਾਰ ਰਿਹਾ ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਆਲਿਆ ਆਪਣੇ ਫੈਨਸ ਨੂੰ ਵੀ ਤੋਹਫਾ ਦੇਣਾ ਨਹੀਂ ਭੁੱਲੀ। ਆਲਿਆ ਨੇ ਆਪਣੇ ਜਨਮ ਦਿਨ ਮੌਕੇ ਆਪਣੇ ਬਚਪਨ ਦੀ ਇੱਕ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਅਤੇ ਨਾਲ ਹੀ ਫੈਨਸ ਨੂੰ ਆਪਣੇ ਪ੍ਰੋਜੈਕਟ ਬਾਰੇ ਦੱਸਿਆ। ਆਲਿਆ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖੀਆ, “ਬਚਪਨ ‘ਚ ਮੇਰੀ ਮੰਮੀ ਮੈਨੂੰ ਬੈਡ ‘ਤੇ ਕਹਾਣੀਆਂ ਸੁਣਾਉਂਦੀ ਸੀ। ਮੈਂ ਉਨ੍ਹਾਂ ਕਹਾਣੀਆਂ ਨੂੰ ਵਾਰ-ਵਾਰ ਪੜ੍ਹਦੀ ਸੀ। ਹੁਣ ਮੈਂ ਵੀ ਤੁਹਾਨੂੰ ਜਲਦੀ ਹੀ ਇੱਕ ਛੋਟੀ ਬੱਚੀ ਅਤੇ ਉਸ ਦੁ ਕੁੱਤੇ ਦੀ ਅਹਿਜੀ ਹੀ ਇੱਕ ਕਹਾਣੀ ਬਾਰੇ ਦੱਸਣ ਵਾਲੀ ਹਾਂ”। ਆਲਿਆ ਦੀ ਇਸ ਪੋਸਟ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਆਲਿਆ ਆਪਣੇ ਅਗਲੇ ਪ੍ਰੋਜੈਕਟ ਬਾਰੇ ਦੱਸ ਰਹੀ ਹੈ। ਇਸ ਤੋਂ ਇਲਾਵਾ ਆਲਿਆ ਜਲਦੀ ਹੀ ‘ਕਲੰਕ’ ਅਤੇ ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲੀ ਹੈ।