IIFA 2023: ਆਈਫਾ ਅਵਾਰਡਜ਼ 'ਚ ਜਿੱਥੇ ਕਈ ਫਿਲਮਾਂ ਅਤੇ ਕਲਾਕਾਰਾਂ ਲਈ ਖੁਸ਼ੀ ਦੇ ਪਲ ਸਨ, ਉਥੇ ਕਈਆਂ ਨੇ ਨਿਰਾਸ਼ ਵੀ ਹੋਏ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਆਲੀਆ ਭੱਟ ਦੀ ਫਿਲਮ 'ਗੰਗੂਬਾਈ ਕਾਠੀਆਵਾੜੀ' ਨੇ ਤਿੰਨ ਅਵਾਰਡ ਆਪਣੇ ਨਾਂ ਕੀਤੇ। ਇਸ ਫਿਲਮ ਨੇ ਆਈਫਾ ਰੌਕ ਨਾਈਟ ਵਿੱਚ ਤਿੰਨ ਤਕਨੀਕੀ ਪੁਰਸਕਾਰ ਜਿੱਤੇ। ਫਿਲਮ ਨੇ ਸਿਨੇਮੈਟੋਗ੍ਰਾਫੀ ਦੇ ਲਈ ਸੁਦੀਪ ਚੈਟਰਜੀ, ਸਕ੍ਰੀਨਪਲੇਅ ਦੇ ਲਈ ਸੰਜੇ ਲੀਲਾ ਭੰਸਾਲੀ ਅਤੇ ਉਤਕਰਸ਼ਿਨੀ ਵਸ਼ਿਸ਼ਟ ਅਤੇ ਡਾਇਲਾਗ ਲਈ ਉਤਕਰਸ਼ਿਨੀ ਵਸ਼ਿਸ਼ਟ ਅਤੇ ਪ੍ਰਕਾਸ਼ ਕਪਾਡੀਆ ਨੇ ਪੁਰਸਕਾਰ ਜਿੱਤੇ। ਆਈਫਾ ਦਾ ਤਿੰਨ ਦਿਨਾਂ 23ਵਾਂ ਐਡੀਸ਼ਨ ਸ਼ੁੱਕਰਵਾਰ ਰਾਤ ਆਬੂ ਧਾਬੀ ਦੇ ਯਾਸ ਟਾਪੂ 'ਤੇ ਸ਼ੁਰੂ ਹੋਇਆ।
ਦੂਜੇ ਪਾਸੇ 'ਗੰਗੂਬਾਈ ਕਾਠੀਆਵਾੜੀ' ਤੋਂ ਬਾਅਦ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਹਾਰਰ ਕਾਮੇਡੀ ਫਿਲਮ 'ਭੂਲ ਭੁਲੱਈਆ-2' ਨੂੰ ਵੀ ਸਫਲਤਾ ਮਿਲੀ, ਜਿਸ ਦਾ ਨਿਰਦੇਸ਼ਨ ਅਨੀਸ ਬਜ਼ਮੀ ਨੇ ਕੀਤਾ ਸੀ। ਭੂਲ ਭੁਲੱਈਆ-2 ਨੇ ਟਾਈਟਲ ਟਰੈਕ ਵਿੱਚ ਬੈਸਟ ਸਾਊਂਡ ਡਿਜ਼ਾਈਨ ਲਈ ਮੰਦਾਰ ਕੁਲਕਰਨੀ ਅਤੇ ਕੋਰੀਓਗ੍ਰਾਫੀ ਲਈ ਬੋਸਕੋ ਸੀਜ਼ਰ ਅਵਾਰਡ ਹਾਸਲ ਕੀਤੇ।
ਅਜੇ ਦੇਵਗਨ ਦੀ ਇਸ ਫਿਲਮ ਨੂੰ ਵੀ ਮਿਲਿਆ ਅਵਾਰਡ
ਉੱਥੇ ਹੀ ਅਜੇ ਦੇਵਗਨ ਦੀ ਕ੍ਰਾਈਮ ਥ੍ਰਿਲਰ 'ਦ੍ਰਿਸ਼ਯਮ 2' ਨੂੰ ਐਡੀਟਿੰਗ ਦੇ ਨਾਲ-ਨਾਲ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਐਕਸ਼ਨ ਐਡਵੈਂਚਰ 'ਬ੍ਰਹਮਾਸਤਰ: ਪਾਰਟ ਵਨ - ਸ਼ਿਵਾ' ਨੂੰ ਵੀ ਅਵਾਰਡ ਮਿਲਿਆ। ਇਸ ਦੇ ਨਾਲ ਹੀ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਦੀ 'ਵਿਕਰਮ ਵੇਧਾ' ਅਤੇ ਰਾਜਕੁਮਾਰ ਰਾਓ, ਹੁਮਾ ਕੁਰੈਸ਼ੀ ਅਤੇ ਰਾਧਿਕਾ ਆਪਟੇ ਸਟਾਰਰ 'ਮੋਨਿਕਾ ਓ ਮਾਈ ਡਾਰਲਿੰਗ' ਨੂੰ ਵੀ ਅਵਾਰਡ ਮਿਲੇ ਹਨ।
ਇਹ ਵੀ ਪੜ੍ਹੋ: Parineeti Raghav Wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਉਦੈਪੁਰ‘ਚ ਕਰਨਗੇ ਡੈਸਟੀਨੇਸ਼ਨ ਵੈਡਿੰਗ! ਅਦਾਕਾਰਾ ਨੇ ਕਹੀ ਇਹ ਗੱਲ
ਪ੍ਰੋਗਰਾਮ ਦੌਰਾਨ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਅਤੇ ਰਾਜਕੁਮਾਰ ਰਾਓ ਦੇ ਨਾਲ ਅਮਿਤ ਤ੍ਰਿਵੇਦੀ, ਬਾਦਸ਼ਾਹ, ਸੁਨਿਧੀ ਚੌਹਾਨ, ਸੁਖਬੀਰ ਸਿੰਘ, ਪਲਕ ਮੁੱਛਲ ਅਤੇ ਯੂਲੀਆ ਵੰਤੂਰ ਦੀ ਪੇਸ਼ਕਾਰੀ ਨੇ ਸ਼ੋਅ ਦੀ ਰੌਣਕ ਵਧਾ ਦਿੱਤੀ।
ਐਵਾਰਡ ਸ਼ੋਅ ਵਿੱਚ ਮਿਊਜ਼ਿਕ ਪ੍ਰੋਗਰਾਮ ਦੀ ਸ਼ੁਰੂਆਤ ਪਲਕ ਮੁੱਛਲ ਦੀ ਪਰਫਾਰਮੈਂਸ ਨਾਲ ਹੋਈ। ਇਸ ਤੋਂ ਬਾਅਦ ਫਰਾਹ ਖਾਨ ਨੇ ਪਲੇਟਫਾਰਮ 'ਤੇ ਆਪਣਾ ਡਾਂਸ ਵੀ ਕੀਤਾ। ਇਸ ਦੇ ਨਾਲ ਹੀ ਰਾਜਕੁਮਾਰ ਰਾਓ ਨੇ 'ਮੈਂ ਹੂੰ ਨਾ' ਗੀਤ ਚਲਾਉਂਦੇ ਹੋਏ ਸਟੇਜ ਸੰਭਾਲੀ ਅਤੇ ਦੋਵਾਂ ਨੇ 'ਕੁਛ ਕੁਛ ਹੋਤਾ ਹੈ' ਦਾ ਇੱਕ ਸੀਨ ਵੀ ਰੀਕ੍ਰਿਏਟ ਕੀਤਾ। ਇਸ ਦੌਰਾਨ ਦੋਵਾਂ ਦੀ ਮਜ਼ੇਦਾਰ ਕੈਮਿਸਟਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਉੱਥੇ ਹੀ ਅਵਾਰਡ ਸ਼ੋਅ 'ਚ ਜੈਕਲੀਨ ਫਰਨਾਂਡੀਜ਼, ਰਕੁਲ ਪ੍ਰੀਤ ਸਿੰਘ ਅਤੇ ਨੋਰਾ ਫਤੇਹੀ ਦੀ ਜ਼ਬਰਦਸਤ ਪਰਫਾਰਮੈਂਸ ਵੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਸੁਨਿਧੀ ਚੌਹਾਨ ਦੀ ਸੁਰੀਲੀ ਆਵਾਜ਼ ਅਤੇ ਬਾਦਸ਼ਾਹ ਦਾ ਦਮਦਾਰ ਰੈਪ ਵੀ ਸੁਣਿਆ ਗਿਆ।
ਇਹ ਵੀ ਪੜ੍ਹੋ: Disha Parmar ਨੇ ਫੈਂਸ ਨਾਲ ਸ਼ੇਅਰ ਕੀਤਾ ਪ੍ਰੈਗਨੈਂਸੀ ਫੋਟੋਸ਼ੂਟ, ਵੀਡੀਓ 'ਚ ਖ਼ੁਸ਼ੀ 'ਚ ਨਜ਼ਰ ਆਏ ਰਾਹੁਲ ਵੈਦਿਆ