Alia Bhatt At National Award: ਆਲੀਆ ਭੱਟ ਇਨ੍ਹੀਂ ਦਿਨੀਂ ਖੁਸ਼ੀਆਂ ਦੇ ਸੱਤਵੇਂ ਅਸਮਾਨ 'ਤੇ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਮਿਲਿਆ ਹੈ। ਦਰਅਸਲ, ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਲੀਆ ਭੱਟ ਨੂੰ ਫਿਲਮ 'ਗੰਗੂਬਾਈ ਕਾਠੀਆਵਾੜੀ' (2022) ਵਿੱਚ ਉਨ੍ਹਾਂ ਦੀ ਅਦਾਕਾਰੀ ਲਈ ਸਰਬੋਤਮ ਅਭਿਨੇਤਰੀ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ: ਸਾਊਥ ਸਟਾਰ ਥਲਪਤੀ ਵਿਜੇ ਦੀ ਫਿਲਮ 'ਲੀਓ' ਦੀ ਰਿਲੀਜ਼ 'ਤੇ ਕੋਰਟ ਨੇ ਲਾਈ ਰੋਕ, ਜਾਣੋ ਕੀ ਹੈ ਪੂਰਾ ਮਾਮਲਾ

ਆਪਣੇ ਵੱਡੇ ਦਿਨ 'ਤੇ, ਅਭਿਨੇਤਰੀ ਆਪਣੇ ਸਭ ਤੋਂ ਵੱਡੇ ਚੀਅਰਲੀਡਰ ਯਾਨੀ ਪਤੀ ਰਣਬੀਰ ਕਪੂਰ ਦੇ ਨਾਲ ਸਮਾਗਮ ਵਿੱਚ ਸ਼ਾਮਲ ਹੋਈ। ਹਾਲਾਂਕਿ ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਆਲੀਆ ਦੇ ਪਹਿਰਾਵੇ 'ਤੇ ਟਿਕੀਆਂ ਹੋਈਆਂ ਸਨ, ਕਿਉਂਕਿ ਉਸ ਨੇ ਨੈਸ਼ਨਲ ਐਵਾਰਡ ਹਾਸਲ ਕਰਨ ਲਈ ਆਪਣੇ ਵਿਆਹ ਦੀ ਸਾੜੀ ਨੂੰ ਪਹਿਨਿਆ ਸੀ। ਹੁਣ ਆਲੀਆ ਨੇ ਨੈਸ਼ਨਲ ਅਵਾਰਡ ਪ੍ਰਾਪਤ ਕਰਦੇ ਸਮੇਂ ਆਪਣੇ ਵਿਆਹ ਦੀ ਡਰੈੱਸ ਨੂੰ ਪਹਿਨਣ ਦਾ ਕਾਰਨ ਦੱਸਿਆ ਹੈ।

ਆਲੀਆ ਨੇ ਨੈਸ਼ਨਲ ਐਵਾਰਡ ਫੰਕਸ਼ਨ 'ਚ ਆਪਣੇ ਵਿਆਹ ਦੀ ਸਾੜੀ ਨੂੰ ਪਹਿਨਣ ਦਾ ਕਾਰਨ ਦੱਸਿਆਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਆਈਜੀ ਸਟੋਰੀ ਪੋਸਟ ਕੀਤੀ ਹੈ। ਉਸ ਨੇ ਨੈਸ਼ਨਲ ਐਵਾਰਡ ਫੰਕਸ਼ਨ ਤੋਂ ਆਪਣੇ ਲੁੱਕ ਦੀ ਇਕ ਝਲਕ ਸਾਂਝੀ ਕੀਤੀ ਹੈ। ਤਸਵੀਰ ਵਿੱਚ, ਉਹ ਉਹੀ ਸਬਿਆਸਾਚੀ ਸਾੜੀ ਵਿੱਚ ਨਜ਼ਰ ਆ ਰਹੀ ਹੈ ਜੋ ਉਸਨੇ ਆਪਣੇ ਵਿਆਹ ਵਿੱਚ ਪਹਿਨੀ ਸੀ। ਅਭਿਨੇਤਰੀ ਨੇ ਇਸ ਨੂੰ ਕੁੰਦਨ ਚੋਕਰ ਨੈੱਕਲੇਸ ਅਤੇ ਮੈਚਿੰਗ ਈਅਰਿੰਗਸ ਨਾਲ ਸਟਾਈਲ ਕੀਤਾ। ਤਸਵੀਰ ਦੇ ਨਾਲ ਹੀ ਆਲੀਆ ਨੇ ਅਵਾਰਡਸ 'ਚ ਆਪਣੇ ਵਿਆਹ ਦੀ ਸਾੜੀ ਨੂੰ ਦੁਹਰਾਉਣ ਦਾ ਕਾਰਨ ਦੱਸਦੇ ਹੋਏ ਲਿਖਿਆ, "ਇੱਕ ਖਾਸ ਦਿਨ ਇੱਕ ਖਾਸ ਪਹਿਰਾਵੇ ਦੀ ਮੰਗ ਕਰਦਾ ਹੈ। ਅਤੇ ਕਈ ਵਾਰ, ਉਹ ਪਹਿਰਾਵਾ ਪਹਿਲਾਂ ਹੀ ਤੁਹਾਡੇ ਕੋਲ ਮੌਜੂਦ ਹੁੰਦਾ ਹੈ। ਇੱਕ ਵਾਰ ਜੋ ਖਾਸ ਹੁੰਦਾ ਹੈ, ਉਹ ਫਿਰ ਤੋਂ ਖਾਸ ਹੋ ਸਕਦਾ ਹੈ ਅਤੇ ਉਸ ਨੂੰ ਦੁਬਾਰਾ ਰਿਪੀਟ ਕੀਤਾ ਜਾ ਸਕਦਾ ਹੈ। ਰੀਵੀਅਰ, ਰੀਯੂਜ਼, ਰਿਪੀਟ।" ਆਲੀਆ ਦੀ ਇਸ ਸੋਚ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।

ਆਲੀਆ ਨੇ ਨੈਸ਼ਨਲ ਐਵਾਰਡਜ਼ ਦੌਰਾਨ ਆਪਣੇ ਪਤੀ ਨਾਲ ਇਕ ਤਸਵੀਰ ਕੀਤੀ ਸ਼ੇਅਰਆਲੀਆ ਭੱਟ ਨੇ ਸੋਸ਼ਲ ਮੀਡੀਆ 'ਤੇ ਆਪਣੇ ਨੈਸ਼ਨਲ ਐਵਾਰਡ ਫੰਕਸ਼ਨ ਦੀਆਂ ਝਲਕੀਆਂ ਵੀ ਸ਼ੇਅਰ ਕੀਤੀਆਂ ਹਨ। ਐਵਾਰਡ ਲਈ ਆਪਣੇ ਪਤੀ ਰਣਬੀਰ ਨਾਲ ਪੋਜ਼ ਦਿੰਦੇ ਹੋਏ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਉਹ ਆਪਣੀ ਤਿਆਰ ਹੋਣ ਵਾਲੀਆਂ ਤਸਵੀਰਾਂ ਵੀ ਦਿਖਾਉਂਦੀ ਨਜ਼ਰ ਆਈ। ਇਸ ਦੇ ਨਾਲ ਨਾਲ ਉਸ ਨੇ ਲਿਿਖਿਆ, 'ਇੱਕ ਤਸਵੀਰ, ਇੱਕ ਪਲ, ਜੀਵਨ ਭਰ ਲਈ ਇੱਕ ਯਾਦ।'

ਆਲੀਆ ਨੂੰ ਐਵਾਰਡ ਮਿਲਣ 'ਤੇ ਖੁਸ਼ ਹੋਏ ਰਣਬੀਰ ਕਪੂਰਆਲੀਆ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਵੀ ਆਪਣੀ ਪਿਆਰੀ ਪਤਨੀ ਦੀ ਇਸ ਉਪਲੱਬਧੀ ਤੋਂ ਕਾਫੀ ਖੁਸ਼ ਹਨ। ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਸ 'ਚ ਰਣਬੀਰ ਕਪੂਰ ਦਾ ਚਿਹਰਾ ਖੁਸ਼ੀ ਨਾਲ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਰਣਬੀਰ ਉਸ ਪਲ ਨੂੰ ਕੈਪਚਰ ਕਰਦੇ ਨਜ਼ਰ ਆਏ ਜਦੋਂ ਆਲੀਆ ਨੂੰ ਰਾਸ਼ਟਰਪਤੀ ਆਪਣੇ ਫੋਨ 'ਤੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕਰ ਰਹੇ ਸਨ।

ਸੱਸ ਨੀਤੂ ਸਿੰਘ ਨੇ ਵੀ ਆਲੀਆ ਨੂੰ ਨੈਸ਼ਨਲ ਐਵਾਰਡ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਨੀਤੂ ਨੇ ਆਲੀਆ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਅਤੇ ਇਹ ਵੀ ਲਿਖਿਆ, "ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ... ਰੱਬ ਤੁਹਾਨੂੰ ਖੁਸ਼ ਰੱਖੇ।" 

ਇਹ ਵੀ ਪੜ੍ਹੋ: ਅਭਿਨੇਤਰੀ ਜ਼ੀਨਤ ਅਮਾਨ ਦਾ ਹੈਰਾਨ ਕਰਨ ਵਾਲਾ ਖੁਲਾਸਾ, ਬੋਲੀ- 'ਮੈਂ ਉਧਾਰ 'ਤੇ ਕੱਪੜੇ ਤੇ ਲੋਨ 'ਤੇ ਗਹਿਣੇ ਖਰੀਦਦੀ ਹਾਂ..'