ਮੁੰਬਈ: ਆਲਿਆ ਭੱਟ ਦੀ ਪਹਿਲੀ ਕੌਸਟਿਊਮ ਡ੍ਰਾਮਾ ਫ਼ਿਲਮ ‘ਕਲੰਕ’ ਉਸ ਲਈ ਕਈ ਮਾਇਨਿਆਂ ‘ਚ ਚੈਲੇਂਜਿੰਗ ਰਹੀ ਹੈ। ਆਲ਼ਿਆ ਨੇ 12 ਕਿਲੋ ਦੇ ਹੈਵੀ ਕੌਸਟਿਊਮ ਪਾਏ ਹਨ। ਆਲਿਆ ਦੀ ਨਹੀਂ ਫ਼ਿਲਮ ‘ਚ ਮਾਧੁਰੀ ਤੇ ਸੋਨਾਕਸ਼ੀ ਦੇ ਕੱਪੜੇ ਵੀ ਕਾਫੀ ਭਾਰੀ ਸੀ। ਅਜਿਹੇ ‘ਚ ਸਟਾਰਸ ਨੂੰ ਤਿਆਰ ਹੋਣ ‘ਚ ਆਪਣੇ ਕਿਰਦਾਰ ਦਾ ਗੈਟਅੱਪ ਲੈਣ ਨੂੰ ਕਾਫੀ ਸਮਾਂ ਲੱਗ ਜਾਂਦਾ ਸੀ।
ਇਸ ਦੇ ਨਾਲ ਹੀ ਫ਼ਿਲਮ ਦੀ ਸ਼ੂਟਿੰਗ ਪਿਛਲੇ ਸਾਲ ਮਈ-ਜੂਨ ਦੀ ਗਰਮੀ ‘ਚ ਕੀਤੀ ਗਈ ਜਿਸ ‘ਚ ਆਲਿਆ ਨਾਲ ਬਾਕੀ ਸਟਾਰਸ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਆਲਿਆ ਇਸ ਦੌਰਾਨ ਦੋ ਹੋਰ ਫ਼ਿਲਮਾਂ ‘ਗੱਲੀ ਬੁਆਏ’ ਤੇ ‘ਬ੍ਰਹਮਾਸਤਰ’ ਦੀ ਸ਼ੂਟਿੰਗ ‘ਚ ਰੁੱਝੀ ਸੀ। ਉਸ ਨੂੰ ਤਿੰਨਾਂ ਕਿਰਦਾਰਾਂ ‘ਚ ਜੰਪ ਕਰਨਾ ਪੈਂਦਾ ਸੀ।
ਫ਼ਿਲਮ ਲਈ ਐਕਟਰ ਵਰੁਣ ਧਵਨ ਨੇ ਵੀ ਖੂਬ ਮਿਹਨਤ ਕੀਤੀ ਹੈ। ਉਨ੍ਹਾਂ ਨੇ ਬੌਡੀ ਬਣਾਉਣ ਲਈ ਖਾਸ ਟ੍ਰੇਨਿੰਗ ਵੀ ਲਈ। ਇਸ ਦੌਰਾਨ ਵਰੁਣ ਜ਼ਖ਼ਮੀ ਵੀ ਹੋ ਗਏ ਸੀ।