Amar Singh Chamkila Viral Video: ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਇਮਤਿਆਜ਼ ਅਲੀ ਨੇ ਚਮਕੀਲੇ ਦੀ ਬਾਇਓਪਿਕ ਬਣਾ ਕੇ ਉਸ ਨੂੰ ਪੂਰੀ ਦੇਸ਼ ਦੁਨੀਆ 'ਚ ਫਿਰ ਤੋਂ ਪ੍ਰਸਿੱਧ ਕਰ ਦਿੱਤਾ ਹੈ। ਇਸ ਦਰਮਿਆਨ ਚਮਕੀਲੇ ਦੇ ਕਈ ਪੁਰਾਣੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। 


ਇਹ ਵੀ ਪੜ੍ਹੋ: 'ਅਨੁਪਮਾ' 'ਚ ਆਵੇਗਾ ਹੈਰਾਨ ਕਰਨ ਵਾਲਾ ਮੋੜ, ਅਨੂ ਦੇ ਪਤੀ ਅਨੁਜ ਕਪਾੜੀਆ ਦੀ ਹੋ ਜਾਵੇਗੀ ਮੌਤ!


80 ਦੇ ਦਹਾਕਿਆਂ 'ਚ ਚਮਕੀਲਾ ਪੰਜਾਬੀ ਇੰਡਸਟਰੀ ਦਾ ਰੌਕਸਟਾਰ ਹੁੰਦਾ ਸੀ। ਉਹ ਜਿੰਨੀਂ ਦੇਰ ਜਿਉਂਦਾ ਰਿਹਾ, ਉਸ ਦੇ ਸਾਹਮਣੇ ਦਿੱਗਜ ਤੋਂ ਦਿੱਗਜ ਗਾਇਕ ਵੀ ਖੜੇ ਨਹੀਂ ਹੋ ਸਕੇ। ਚਮਕੀਲਾ ਪੰਜਾਬ ਦਾ ਸਭ ਤੋਂ ਅਮੀਰ ਤੇ ਪ੍ਰਸਿੱਧ ਸਟਾਰ ਸੀ। ਬਾਵਜੂਦ ਇਸ ਦੇ ਉਸ ਦੇ ਅੰਦਰ ਰੱਤੀ ਭਰ ਵੀ ਹੰਕਾਰ ਨਹੀਂ ਸੀ। ਚਮਕੀਲੇ ਦੇ ਅਖਾੜੇ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਫੈਨਜ਼ ਦੇ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਉਦੋਂ ਦਾ ਹੈ, ਜਦੋਂ ਉਸ ਨੇ ਖੁਦ ਜਾ ਕੇ ਖਾੜਕੂਆਂ ਤੋਂ ਮੁਆਫੀ ਮੰਗੀ ਸੀ ਅਤੇ ਡਬਲ ਮੀਨਿੰਗ ਗੀਤ ਗਾਉਣਾ ਬੰਦ ਕਰ ਦਿੱਤੇ ਸੀ। ਇਸ ਤੋਂ ਬਾਅਦ ਵੀ ਫੈਨਸ ਜਦੋਂ ਉਸ ਕੋਲੋਂ ਉਹੀ ਗੀਤ ਗਾਉਣ ਦੀ ਡਿਮਾਂਡ ਕਰ ਰਹੇ ਸੀ ਤਾਂ ਦੇਖੋ ਉਸ ਨੇ ਕਿਵੇਂ ਰਿਐਕਟ ਕੀਤਾ, ਇਹ ਵੀਡੀਓ ਦੇਖ ਤੁਸੀਂ ਵੀ ਚਮਕੀਲੇ ਦੀ ਤਾਰੀਫ ਕਰਨੋਂ ਖੁਦ ਨੂੰ ਰੋਕ ਨਹੀਂ ਪਾਓਗੇ।






ਕਾਬਿਲੇਗ਼ੌਰ ਹੈ ਕਿ ਚਮਕੀਲੇ ਤੇ ਉਸ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਖਾੜਕੂਆਂ ਵੱਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਜ਼ਿੰਦਗੀ 'ਤੇ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਨੇ ਫਿਲਮ ਬਣਾਈ 'ਅਮਰ ਸਿੰਘ ਚਮਕੀਲਾ'। ਜੋ ਕਿ ਨੈੱਟਫਲਿਕਸ 'ਤੇ 12 ਅਪ੍ਰੈਲ ਨੂੰ ਰਿਲੀਜ਼ ਹੋਈ। ਫਿਲਮ 'ਚ ਦਿਲਜੀਤ ਤੇ ਪਰਿਣੀਤੀ ਨੇ ਮੁੱਖ ਕਿਰਦਾਰ ਨਿਭਾਏ ਹਨ। ਇਨ੍ਹਾਂ ਕਲਾਕਾਰਾਂ ਨੇ ਪਰਦੇ 'ਤੇ ਚਮਕੀਲੇ ਅਮਰਜੋਤ ਦੀ ਪ੍ਰੇਮ ਕਹਾਣੀ ਤੇ ਉਨ੍ਹਾਂ ਦੇ ਅਖਾੜਿਆਂ ਦੀ ਜ਼ਿੰਦਗੀ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ ਹੈ। 


ਇਹ ਵੀ ਪੜ੍ਹੋ: ਸੋਨੂ ਸੂਦ ਨੇ ਫਿਰ ਜਿੱਤਿਆ ਦਿਲ, ਐਕਟਰ ਦੇ ਪੈਰੀਂ ਜਾ ਡਿੱਗੀ ਔਰਤ, ਫਿਰ ਅਦਾਕਾਰ ਨੇ ਕੀਤਾ ਅਜਿਹਾ, ਵੀਡੀਓ ਹੋ ਗਿਆ ਵਾਇਰਲ