Amit Shah Met Ram Charan: 'ਆਰਆਰਆਰ' ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਆਸਕਰ ਅਵਾਰਡ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਗੀਤ ਨੇ ਬੈਸਟ ਓਰੀਜਨਲ ਕੈਟਾਗਰੀ 'ਚ ਆਸਕਰ ਐਵਾਰਡ ਦਾ ਖਿਤਾਬ ਜਿੱਤ ਲਿਆ ਹੈ, ਜਿਸ ਕਾਰਨ ਦੇਸ਼ ਭਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਰਾਮ ਚਰਨ ਅਤੇ ਉਨ੍ਹਾਂ ਦੇ ਪਿਤਾ ਚਿਰੰਜੀਵੀ ਨਾਲ ਮੁਲਾਕਾਤ ਕੀਤੀ ਹੈ, ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।


ਇਹ ਵੀ ਪੜ੍ਹੋ: ਕਪਿਲ ਸ਼ਰਮਾ ਗਰੀਬੀ ਦੇ ਦਿਨਾਂ 'ਚ ਫੋਨ ਬੂਥ 'ਤੇ ਕਰਦੇ ਸੀ ਨੌਕਰੀ, ਪਹਿਲੀ ਤਨਖਾਹ 'ਚ ਮਿਲੇ ਸੀ ਸਿਰਫ ਇੰਨੇ ਪੈਸੇ


ਅਮਿਤ ਸ਼ਾਹ ਨੇ ਰਾਮ ਚਰਨ ਅਤੇ ਚਿਰੰਜੀਵੀ ਨਾਲ ਕੀਤੀ ਮੁਲਾਕਾਤ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਮ ਚਰਨ ਅਮਿਤ ਸ਼ਾਹ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਰਿਪੋਰਟ ਮੁਤਾਬਕ ਅਮਿਤ ਸ਼ਾਹ ਤੋਂ ਬਾਅਦ ਰਾਮ ਚਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਦੱਸਣਯੋਗ ਹੈ ਕਿ ਜਦੋਂ ਰਾਮ ਚਰਨ ਆਸਕਰ ਜਿੱਤ ਕੇ ਦੇਸ਼ ਪਰਤੇ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।









ਚਿਰੰਜੀਵੀ ਨੇ ਅਮਿਤ ਸ਼ਾਹ ਦਾ ਕੀਤਾ ਧੰਨਵਾਦ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੀਆਂ ਤਸਵੀਰਾਂ ਚਿਰੰਜੀਵੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ਅਤੇ ਕੈਪਸ਼ਨ 'ਚ ਲਿਖਿਆ, 'ਇੱਕ ਸਫਲ ਆਸਕਰ ਮੁਹਿੰਮ ਲਈ ਅਤੇ ਭਾਰਤੀ ਪ੍ਰੋਡਕਸ਼ਨ ਲਈ ਪਹਿਲਾ ਆਸਕਰ ਲਿਆਉਣ ਲਈ ਟੀਮ 'RRR' ਵੱਲੋਂ ਰਾਮਚਰਨ ਨੂੰ ਦਿਲੋਂ ਵਧਾਈਆਂ। ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਲਈ ਅਮਿਤ ਸ਼ਾਹ ਜੀ ਦਾ ਧੰਨਵਾਦ। ਇਸ ਮੌਕੇ 'ਤੇ ਹਾਜ਼ਰ ਹੋ ਕੇ ਰੋਮਾਂਚਿਤ ਮਹਿਸੂਸ ਕਰ ਰਿਹਾ ਹਾਂ।






ਪਿਛਲੇ ਸਾਲ ਰਿਲੀਜ਼ ਹੋਈ ਸੀ 'RRR'
ਦੱਸ ਦੇਈਏ ਕਿ ਜੂਨੀਅਰ ਐਨਟੀਆਰ ਨੇ ਪਿਛਲੇ ਸਾਲ 2022 ਵਿੱਚ ਰਿਲੀਜ਼ ਹੋਈ ਫਿਲਮ 'ਆਰਆਰਆਰ' ਵਿੱਚ ਰਾਮ ਚਰਨ ਨਾਲ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਫਿਲਮ 'ਚ ਆਲੀਆ ਭੱਟ ਅਤੇ ਅਜੇ ਦੇਵਗਨ ਨੇ ਕੈਮਿਓ ਕੀਤਾ ਹੈ। ਇਸ ਦਾ ਗੀਤ 'ਨਾਟੂ ਨਾਟੂ' ਐਮ ਐਮ ਕੀਰਵਾਨੀ ਨੇ ਤਿਆਰ ਕੀਤਾ ਹੈ। ਗੀਤ ਦੇ ਬੋਲ ਚੰਦਰਬੋਸ ਨੇ ਲਿਖੇ ਹਨ। ਜਦਕਿ ਗੀਤ ਰਾਹੁਲ ਸਿਪਲੀਗੰਜ ਅਤੇ ਕਾਲ ਭੈਰਵ ਨੇ ਗਾਏ ਹਨ। 'ਆਰਆਰਆਰ' ਦਾ ਨਿਰਦੇਸ਼ਨ ਐਸਐਸ ਰਾਜਾਮੌਲੀ ਨੇ ਕੀਤਾ ਹੈ। 'ਨਾਟੂ ਨਾਟੂ' ਪਿਛਲੇ ਸਾਲ ਮਾਰਚ ਵਿੱਚ ਰਿਲੀਜ਼ ਹੋਣ ਤੋਂ ਬਾਅਦ ਹੀ ਬਹੁਤ ਮਸ਼ਹੂਰ ਹੋ ਗਈ ਸੀ।


ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦੀ ਪਹਿਲੇ ਦਿਨ ਦੀ ਕਮਾਈ ਜਾਣ ਹੋ ਜਾਓਗੇ ਹੈਰਾਨ, ਦਰਸ਼ਕਾਂ ਨੂੰ ਨਹੀਂ ਕਰ ਸਕੀ ਪ੍ਰਭਾਵਤ