ਮੁੰਬਈ: ‘ਕਹਾਨੀ’ ਜਿਹੀ ਸਸਪੈਂਸ ਫ਼ਿਲਮਾਂ ਦੇਣ ਵਾਲੇ ਸੁਭਾਸ਼ ਘੋਸ਼ ਦੀ ਅਗਲੀ ਫ਼ਿਲਮ ‘ਬਦਲਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦੇ ਟ੍ਰੇਲਰ ਤੋਂ ਤੁਹਾਨੂੰ ਫ਼ਿਲਮ ਦੀ ਕਹਾਣੀ ਦਾ ਅੰਦਾਜ਼ਾ ਬਿਲਕੁਲ ਨਹੀਂ ਹੋਵੇਗਾ। ਫ਼ਿਲਮ ਇਸ ਜ਼ਬਰਦਸਤ ਕੋਰਟ ਰੂਮ ਡ੍ਰਾਮਾ ਹੈ। ਫ਼ਿਲਮ ਦੇ ਟ੍ਰੇਲਰ ‘ਚ ਇੱਕ ਸੀਨ ‘ਚ ਅੰਮ੍ਰਿਤਾ ਸਿੰਘ ਤੇ ਮਾਨਵ ਕੌਲ ਵੀ ਨਜ਼ਰ ਆ ਰਹੇ ਹਨ।

ਫ਼ਿਲਮ ‘ਦ ਤਾਪਸੀ ਇੱਕ ਬਿਜਨਸਮੈਨ ਦੀ ਪਤਨੀ ਹੈ ਜਦਕਿ ਅਮਿਤਾਭ ਬੱਚਨ ਫ਼ਿਲਮ ‘ਚ ਵਕੀਲ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਫ਼ਿਲਮ ‘ਚ ਸ਼ਾਹਰੁਖ ਖ਼ਾਨ ਵੀ ਅਹਿਮ ਕਿਰਦਾਰ ‘ਚ ਹਨ। ‘ਬਦਲਾ’ ਦੀ ਜ਼ਿਆਦਾਤਰ ਸ਼ੂਟਿੰਗ ਗਲਾਸਗੋ ਤੇ ਸਵਿਟਜ਼ਰਲੈਂਡ ‘ਚ ਹੋਈ ਹੈ। ਅਮਿਤਾਬ ਅਜਿਹੇ ਵਕੀਲ ਦਾ ਰੋਲ ਕਰ ਰਹੇ ਹਨ ਜੋ ਪਿਛਲੇ 40 ਸਾਲ ਤੋਂ ਕੋਈ ਕੇਸ ਨਹੀਂ ਹਾਰਿਆ।



ਸੁਭਾਸ਼ ਘੋਸ਼ ਦੀ ਇਹ ਫ਼ਿਲਮ ਉਨ੍ਹਾਂ ਦੀ ਪਿਛਲੀਆਂ ਫ਼ਿਲਮਾਂ ਦੀ ਤਰ੍ਹਾਂ ਧਮਾਕੇਦਾਰ ਹੋਣ ਵਾਲੀ ਹੈ ਜਿਸ ਦਾ ਟ੍ਰੇਲਰ ਵੀ ਕਾਫੀ ਜ਼ਬਰਦਸਤ ਹੈ।