Abhishek Bachchan-Aishwarya Rai Divorce: ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਦਾਕਾਰ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਖਬਰਾਂ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਹਾਲਾਂਕਿ ਦੋਵਾਂ ਵੱਲੋਂ ਇਸ ਉੱਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਦੱਸ ਦੇਈਏ ਕਿ ਅਭਿਸ਼ੇਕ ਬੱਚਨ ਨੇ ਫਿਰ ਤੋਂ 'ਤਲਾਕ ਪੋਸਟ' ਨੂੰ ਲਾਈਕ ਕਰਕੇ ਅਫਵਾਹਾਂ ਨੂੰ ਹਵਾ ਦਿੱਤੀ ਹੈ। ਜਿਸ ਨਾਲ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਹੈ।


ਹੁਣ ਜਦੋਂ ਪੋਤੀ ਆਰਾਧਿਆ ਬੱਚਨ ਦੀ ਜਨਮਦਿਨ ਪਾਰਟੀ 'ਚ ਬੱਚਨ ਪਰਿਵਾਰ ਨਜ਼ਰ ਨਹੀਂ ਆਇਆ ਤਾਂ ਲੋਕਾਂ ਨੇ ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਦੀਆਂ ਅਫਵਾਹਾਂ 'ਤੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ। ਇਸ ਸਭ ਦੇ ਵਿਚਕਾਰ ਅਮਿਤਾਭ ਬੱਚਨ ਨੇ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਤਾਂ ਆਓ ਜਾਣਦੇ ਹਾਂ ਬਿੱਗ ਬੀ ਨੇ ਕੀ ਕਿਹਾ?


ਮਹਾਨਾਇਕ ਅਮਿਤਾਭ ਬੱਚਨ ਨੇ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਵਿਚਾਲੇ ਚੱਲ ਰਹੀਆਂ ਤਲਾਕ ਦੀਆਂ ਅਫਵਾਹਾਂ 'ਤੇ ਚੁੱਪੀ ਤੋੜਦੇ ਹੋਏ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਬਿੱਗ ਬੀ ਨੇ ਆਪਣੇ ਬਲਾਗ 'ਚ ਇਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਬਲਾਗ 'ਤੇ ਇੱਕ ਲੰਮਾ ਨੋਟ ਲਿਖਿਆ ਅਤੇ ਦੱਸਿਆ ਕਿ ਉਹ ਆਪਣੇ ਪਰਿਵਾਰ ਬਾਰੇ ਜ਼ਿਆਦਾ ਗੱਲ ਕਿਉਂ ਨਹੀਂ ਕਰਦੇ। ਉਨ੍ਹਾਂ ਨੇ ਬੇਟੇ ਅਤੇ ਨੂੰਹ ਵਿਚਕਾਰ ਤਲਾਕ ਦੀਆਂ ਅਫਵਾਹਾਂ ਪਿੱਛੇ ਸੱਚਾਈ ਦੱਸੀ। ਬਿੱਗ ਬੀ ਨੇ ਲਿਖਿਆ, 'ਵੱਖਰੇ ਹੋਣ ਅਤੇ ਜ਼ਿੰਦਗੀ 'ਚ ਇਸ 'ਤੇ ਭਰੋਸੇ ਲਈ ਪੱਕਾ ਵਿਸ਼ਵਾਸ, ਬਹੁਤ ਹਿੰਮਤ ਅਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ।'


ਬਿੱਗ ਬੀ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, 'ਮੈਂ ਆਪਣੇ ਪਰਿਵਾਰ ਬਾਰੇ ਬਹੁਤ ਘੱਟ ਗੱਲ ਕਰਦਾ ਹਾਂ ਕਿਉਂਕਿ ਇਹ ਮੇਰਾ ਡੋਮੇਨ ਹੈ ਅਤੇ ਮੈਂ ਆਪਣੀ ਪ੍ਰਾਈਵੇਸੀ ਬਰਕਰਾਰ ਰੱਖਦਾ ਹਾਂ। ਅਫਵਾਹਾਂ ਸਿਰਫ ਅਫਵਾਹਾਂ ਹਨ। ਇਹ ਝੂਠੀਆਂ ਅਫਵਾਹਾਂ ਹਨ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ। ਸੁਪਰਸਟਾਰ ਨੇ ਅੱਗੇ ਜ਼ੋਰ ਦਿੰਦੇ ਹੋਏ ਕਿਹਾ ਕਿ ਲਿਖਿਆ ਜਾ ਰਿਹਾ ਹੈ ਜਾਂ ਕਿਵੇਂ ਰਿਪੋਰਟ ਕੀਤਾ ਜਾ ਰਿਹਾ ਹੈ, ਇਸ ਦੀ ਪਹਿਲਾਂ ਤਸਦੀਕ ਕੀਤੀ ਜਾਣੀ ਚਾਹੀਦੀ ਹੈ। ਲੋਕ ਪ੍ਰਮਾਣਿਕਤਾ ਦੀ ਮੰਗ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਕਾਰੋਬਾਰ ਅਤੇ ਪੇਸ਼ੇ 'ਤੇ ਭਰੋਸਾ ਕੀਤਾ ਜਾ ਸਕੇ। ਮੈਨੂੰ ਉਨ੍ਹਾਂ ਦੇ ਪਸੰਦ ਦੇ ਪੇਸ਼ੇ ਵਿੱਚ ਹੋਣ ਦੇ ਉਨ੍ਹਾਂ ਦੇ ਫੈਸਲੇ 'ਤੇ ਸਵਾਲ ਨਹੀਂ ਉਠਾਉਣਾ ਚਾਹੀਦਾ ਅਤੇ ਮੈਨੂੰ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਪਰ ਇੱਕ ਝੂਠ ਜਾਂ ਚੋਣਵੇਂ ਸਵਾਲ ਉਨ੍ਹਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ, ਪਰ 'ਸਵਾਲ' ਕਰਕੇ ਸ਼ੱਕ ਦਾ ਬੀਜ ਬੀਜਿਆ ਗਿਆ ਹੈ।


ਅਮਿਤਾਭ ਬੱਚਨ ਨੇ ਆਪਣੀ ਕ੍ਰਿਪਟਿਕ ਪੋਸਟ 'ਚ ਇਸ ਖਬਰ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਲਿਖਿਆ, 'ਤੁਸੀਂ ਜੋ ਵੀ ਚਾਹੁੰਦੇ ਹੋ ਲਿਖੋ, ਪਰ ਜਦੋਂ ਤੁਸੀਂ ਇਸ 'ਚ ਸਵਾਲੀਆ ਨਿਸ਼ਾਨ (?) ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਹ ਨਹੀਂ ਦੱਸਦੇ ਕਿ ਰਿਪੋਰਟ 'ਤੇ ਸਵਾਲ ਦੇ ਘੇਰੇ ਵਿੱਚ ਹੈ। ਸਗੋਂ ਇਹ ਵੀ ਚਾਹੁੰਦੇ ਹੋ ਕਿ ਪਾਠਕ ਇਸ 'ਤੇ ਵਿਸ਼ਵਾਸ ਕਰਨ, ਤਾਂ ਇਸ ਤਰ੍ਹਾਂ ਤੁਹਾਨੂੰ ਲਗਾਤਾਰ ਫਾਇਦਾ ਪਹੁੰਚਦਾ ਰਹੇ।