ਅਮਿਤਾਭ ਬੱਚਨ ਚਾਰ ਦਿਨ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਹੋਏ ਡਿਸਚਾਰਜ
ਏਬੀਪੀ ਸਾਂਝਾ | 19 Oct 2019 10:04 AM (IST)
ਮੁੰਬਈ: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਹ ਰੂਟੀਨ ਫੁਲ ਬੌਡੀ ਚੈਕ-ਅੱਪ ਦੇ ਲਈ ਮੰਗਲਵਾਰ ਦੀ ਰਾਤ ਹਸਪਤਾਲ ‘ਚ ਭਰਤੀ ਹੋਏ ਸੀ।ਹੁਣ ਸ਼ਨੀਵਾਰ ਦੀ ਦੇਰ ਰਾਤ ਉਹ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਦੇ ਨਾਲ ਘਰ ਵਾਪਸ ਆਏ।
ਮੁੰਬਈ: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਹ ਰੂਟੀਨ ਫੁਲ ਬੌਡੀ ਚੈਕ-ਅੱਪ ਦੇ ਲਈ ਮੰਗਲਵਾਰ ਦੀ ਰਾਤ ਹਸਪਤਾਲ ‘ਚ ਭਰਤੀ ਹੋਏ ਸੀ।ਹੁਣ ਸ਼ਨੀਵਾਰ ਦੀ ਦੇਰ ਰਾਤ ਉਹ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਦੇ ਨਾਲ ਘਰ ਵਾਪਸ ਆਏ। ਅਮਿਤਾਭ ਬੱਚਨ ਪਿਛਲੇ ਚਾਰ ਦਿਨ ਤੋਂ ਹਸਪਤਾਲ ‘ਚ ਭਰਤੀ ਸੀ। ਅਜਿਹੇ ‘ਚ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਸ਼ੁੱਕਰਵਾਰ ਦੀ ਸ਼ਾਮ ਅਜਿਹੀਆਂ ਖ਼ਬਰਾਂ ਆਈਆਂ ਸੀ ਕਿ ਹਸਪਤਾਲ ਵੱਲੋਂ ਬਿੱਗ ਬੀ ਦਾ ਮੇਡਕਿਲ ਬੁਲੇਟਿਨ ਜਾਰੀ ਕੀਤਾ ਜਾ ਸਦਕਾ ਹੈ ਪਰ ਜਯਾ ਬੱਚਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਸੂਤਰਾਂ ਮੁਤਾਬਕ ਹਸਪਤਾਲ ਵੱਲੋਂ ਇਸ ਬਾਰੇ ਇੱਕ ਲੈਟਰ ਤਿਆਰ ਕੀਤਾ ਗਿਆ ਸੀ, ਜਿਸ ਨੂੰ ਮੀਡੀਆ ‘ਚ ਦਿੱਤਾ ਜਾਣਾ ਸੀ। ਇਹ ਨੋਟ ਜਦੋਂ ਅਮਿਤਾਭ ਕੋਲ ਅਪਰੂਵ ਲਈ ਗਿਆ ਤਾਂ ਉਨ੍ਹਾਂ ਨੇ ਵੀ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਅਜਿਹਾ ਕਰਨ ਦੀ ਲੋੜ ਹੋਵੇਗੀ ਉਹ ਇਸ ਸਬੰਧੀ ਜਾਣਕਾਰੀ ਖੁਦ ਸਭ ਨੂੰ ਦੇਣਗੇ।