Amitabh Bachchan: ਅਮਿਤਾਭ ਬੱਚਨ ਸੱਤਰ ਦੇ ਦਹਾਕੇ ਤੋਂ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਅੱਜ ਵੀ ਪ੍ਰਸ਼ੰਸਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਉਹ ਅੱਸੀ ਸਾਲ ਦੀ ਉਮਰ ਵਿੱਚ ਵੀ ਫਿੱਟ ਹਨ। ਉਨ੍ਹਾਂ ਨੇ ਪਰਦੇ 'ਤੇ ਆਪਣੇ ਫਿਲਮੀ ਕਰੀਅਰ 'ਚ ਹੁਣ ਤੱਕ ਜਿੰਨੇ ਵੀ ਕਿਰਦਾਰ ਨਿਭਾਏ ਹਨ, ਹਰ ਕਿਰਦਾਰ 'ਚ ਉਨ੍ਹਾਂ ਨੇ ਆਪਣੀ ਜ਼ਬਰਦਸਤ ਐਕਟਿੰਗ ਦੇ ਨਾਲ ਜਾਨ ਪਾ ਦਿੱਤੀ। ਹਾਲਾਂਕਿ, ਇੰਨੀ ਪ੍ਰਸਿੱਧੀ ਅਤੇ ਇੰਨੀ ਸਫਲਤਾ ਤੋਂ ਬਾਅਦ ਵੀ, ਇਸ ਦਿੱਗਜ ਅਭਿਨੇਤਾ ਨੂੰ ਇੱਕ ਸਮੇਂ ਬਹੁਤ ਬੁਰੀ ਸਥਿਤੀ ਵਿੱਚੋਂ ਗੁਜ਼ਰਨਾ ਪਿਆ ਸੀ। ਉਸ ਸਮੇਂ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ। ਦਰਅਸਲ, ਬੋਫੋਰਸ ਘੁਟਾਲੇ ਵਿੱਚ ਅਮਿਤਾਭ ਦਾ ਨਾਂ ਸ਼ਾਮਲ ਸੀ। ਨਤੀਜੇ ਵਜੋਂ ਕੁਝ ਲੋਕ ਉਨ੍ਹਾਂ ਨੂੰ ਅਪਰਾਧੀ ਸਮਝਣ ਲੱਗ ਪਏ ਸੀ। ਇੱਥੋਂ ਤੱਕ ਕਿ ਹਰ ਕੋਈ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਣ ਲੱਗ ਪਿਆ ਸੀ। ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਦਾ ਫਿਲਮੀ ਕਰੀਅਰ ਪੂਰੀ ਤਰ੍ਹਾਂ ਡੁੱਬ ਗਿਆ ਸੀ।
ਇਸ ਡਾਇਰੈਕਟਰ ਨੇ ਦਿੱਤਾ ਅਮਿਤਾਭ ਦਾ ਸਾਥ
ਉਸ ਦੌਰਾਨ ਫਿਲਮ ਡਿਸਟ੍ਰੀਬਿਊਟਰਾਂ ਨੇ ਉਨ੍ਹਾਂ ਨੂੰ ਫਿਲਮ 'ਚ ਕਾਸਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਨਤੀਜੇ ਵਜੋਂ ਅਮਿਤਾਭ ਦਾ ਕਰੀਅਰ ਕਾਫੀ ਪ੍ਰਭਾਵਿਤ ਹੋਇਆ। ਪਰ ਇਸ ਪ੍ਰਤੀਕੂਲ ਸਥਿਤੀ ਵਿੱਚ ਇੱਕ ਵਿਅਕਤੀ ਹਮੇਸ਼ਾ ਉਨ੍ਹਾਂ ਦੇ ਨਾਲ ਰਿਹਾ ਅਤੇ ਉਹ ਵਿਅਕਤੀ ਸੀ ਨਿਰਦੇਸ਼ਕ ਕੇਸੀ ਬੋਕਾਡੀਆ। ਉਹ ਬੁਰੇ ਸਮੇਂ ਵਿੱਚ ਅਮਿਤਾਭ ਦੇ ਨਾਲ ਖੜੇ ਸਨ। ਹਾਲਾਂਕਿ, ਇਹ ਇੰਨਾ ਆਸਾਨ ਨਹੀਂ ਸੀ। ਕਿਉਂਕਿ ਅਮਿਤਾਭ ਨੂੰ ਲੈਣ ਲਈ ਉਨ੍ਹਾਂ ਨੂੰ ਕਈ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਕੇਸੀ ਬੋਕਾਡੀਆ ਨੇ ਹਾਰ ਨਹੀਂ ਮੰਨੀ ਅਤੇ ਫਿਲਮ 'ਆਜ ਕਾ ਅਰਜੁਨ' ਬਾਕਸ ਆਫਿਸ 'ਤੇ ਕਾਫੀ ਸਫਲ ਰਹੀ।
ਸੁਪਰਹਿੱਟ ਹੋਈ ਸੀ ਇਹ ਫਿਲਮ
ਕਰੀਬ 33 ਸਾਲ ਪਹਿਲਾਂ 1990 'ਚ ਉਨ੍ਹਾਂ ਨੇ ਅਮਿਤਾਭ ਨੂੰ ਫਿਲਮ 'ਆਜ ਕਾ ਅਰਜੁਨ' 'ਚ ਲਿਆ ਸੀ। ਇਸ ਫਿਲਮ 'ਚ ਅਮਿਤਾਭ ਤੋਂ ਇਲਾਵਾ ਜਯਾ ਪ੍ਰਦਾ, ਰਾਧਿਕਾ, ਸੁਰੇਸ਼ ਓਬਰਾਏ, ਕਿਰਨ ਕੁਮਾਰ, ਅਮਰੀਸ਼ ਪੁਰੀ, ਰਿਸ਼ਭ ਸ਼ੁਕਲਾ ਵਰਗੇ ਸਿਤਾਰਿਆਂ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਕੇਸੀ ਬੋਕਾਡੀਆ ਨੇ ਇਸ ਫਿਲਮ ਨੂੰ ਨਿਰਦੇਸ਼ਿਤ ਕਰਕੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ।
ਇਹ ਬਾਕਸ ਆਫਿਸ ਕਲੈਕਸ਼ਨ ਦੇ ਮਾਮਲੇ ਵਿੱਚ 1990 ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ। ਜਿਸ ਨੇ ਬਾਕਸ ਆਫਿਸ 'ਤੇ 13 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਦਰਅਸਲ, ਕਈਆਂ ਦਾ ਮੰਨਣਾ ਹੈ ਕਿ ਇਹ ਫਿਲਮ 1987 ਵਿੱਚ ਬੋਫੋਰਸ ਘੁਟਾਲੇ ਵਿੱਚ ਅਮਿਤਾਭ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਹੀ ਰਿਲੀਜ਼ ਹੋਈ ਸੀ, ਇਸ ਲਈ ਅਦਾਕਾਰ ਨੂੰ ਇਸ ਦਾ ਬਹੁਤ ਫਾਇਦਾ ਹੋਇਆ।