ਮੁੰਬਈ: ਅਮਿਤਾਭ ਬੱਚਨ ਦਾ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦਾ ਸੀਜ਼ਨ 10 ਆਪਣੇ ਆਖਰੀ ਮੁਕਾਮ ਤਕ ਪਹੁੰਚ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਕਾਫੀ ਸ਼ਾਨਦਾਰ ਰਿਹਾ। ਜਿਸ ਦੇ ਹੁਣ ਖ਼ਤਮ ਦੀ ਤਿਆਰੀ ਚਲ ਰਹੀ ਹੈ। ਜੀ ਹਾਂ, ਬਿੱਗ ਬੀ ਦਾ ਸ਼ੋਅ ਕੇਬੀਸੀ ਦਾ ਆਖਿਰੀ ਐਪੀਸੋਡ 23 ਨਵੰਬਰ ਨੂੰ ਆਨ-ਏਅਰ ਕੀਤਾ ਜਾਣਾ ਹੈ।
ਇਸ ਵਾਰ ਸ਼ੋਅ 12 ਹਫਤਿਆਂ ਦੀ ਸੀਰੀਜ਼ ‘ਚ ਪਲਾਨ ਕੀਤਾ ਗਿਆ ਸੀ। ਜਿਸ ਦੇ ਹੁਣ ਖ਼ਤਮ ਹੋਣ ਦੀ ਵਾਰੀ ਆ ਗਈ ਹੈ। ਅਮਿਤਾਭ ਦੇ ਸ਼ੋਅ ਦੀ ਥਾਂ ਦੋ ਨਵੇਂ ਸ਼ੋਅ ‘ਪਟਿਆਲਾ ਬੇਬਸ’ ਤੇ ‘ਲੇਡੀਜ਼ ਸਪੇਸ਼ਲ’ ਆਉਣਗੇ। ਖ਼ਬਰਾਂ ਦੀ ਮੰਨੀਏ ਤਾਂ ਇਹ ਇਹੀ ਦੋ ਸ਼ੋਅ ਸੋਨੀ ਲੈ ਕੇ ਆਉਣ ਦੀ ਸੋਚ ਰਿਹਾ ਹੈ। ‘ਲੇਡੀਜ਼ ਸਪੈਸ਼ਲ’ ‘ਚ ਛਵੀ ਪਾਂਡੇ, ਬੀਜਲ ਜੋਸ਼ੀ ਅਤੇ ਗੀਰੀਜਾ ਓਕ ਅਹਿਮ ਰੋਲ ‘ਚ ਨਜ਼ਰ ਆਉਣਗੇ। ਜਦੋਂ ਕਿ ‘ਪਟਿਆਲਾ ਬੇਬਸ’ ‘ਚ ਐਕਟਰਸ ਪਰਿਧੀ ਸ਼ਰਮਾ ਆਪਣਾ ਕਮਬੈਕ ਕਰ ਰਹੀ ਹੈ ਜੋ ਏਕਤਾ ਕਪੂਰ ਦੇ ਸੀਰੀਅਲ ‘ਜੋਧਾ ਅਕਬਰ’ ‘ਚ ਵੀ ਕੰਮ ਕਰ ਚੁੱਕੀ ਹੈ।
ਦੋਨੋਂ ਸ਼ੋਅਜ਼ ਦੇ ਪਹਿਲੇ ਪ੍ਰੋਮੋ ਵੀ ਸਾਹਮਣੇ ਆ ਚੁੱਕੇ ਹਨ। ਗੱਲ ਕਰੀਏ ਕੇਬੀਸੀ ਦੀ ਤਾਂ ਇਸ ਸ਼ੋਅ 3 ਸਤੰਬਰ ਨੂੰ ਸ਼ੁਰੂ ਹੋਇਆ ਸੀ। ਜਿਸ ਨੂੰ ਇਸ ਵਾਰ ਵੀ ਅਮਿਤਾਭ ਬੱਚਨ ਨੇ ਹੀ ਹੋਸਟ ਕੀਤਾ ਸੀ।