ਚੰਡੀਗੜ੍ਹ: ਪਿਆਰ ਵਿੱਚ ਪੈਣ ਅਤੇ ਉਸ ਪਿਆਰ ਨੂੰ ਪਾਉਣ ਦੀ ਕਹਾਣੀ ਹਰ ਕਿਸੇ ਲਈ ਹਮੇਸ਼ਾ ਖਾਸ ਤੇ ਵੱਖਰੀ ਹੁੰਦੀ ਹੈ ਪਰ ਪੰਜਾਬੀ ਇੰਡਸਟਰੀ ਵਿੱਚ ਬਣੀਆਂ ਫਿਲਮਾਂ ਦੀ ਕਹਾਣੀ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ। ਆਉਣ ਵਾਲੀ ਪੰਜਾਬੀ ਫਿਲਮ 'ਸ਼ੇਰ ਬੱਗਾ' ਦੀ ਕਹਾਣੀ ਖਾਸ ਤੇ ਵੱਖਰੀ ਹੋਣ ਦੇ ਨਾਲ-ਨਾਲ ਅਸਾਧਾਰਨ ਵੀ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜੋ ਬਹੁਤ ਹੀ ਮਜ਼ੇਦਾਰ ਹੈ।

ਐਮੀ ਵਿਰਕ ਆਪਣੀ ਫਿਲਮ ''ਸੌਂਕਣ ਸੌਂਕਣੇ'' ਤੇ ਹੋਰ ਫਿਲਮਾਂ ਦੀ ਸਫਲਤਾ ਤੋਂ ਬਾਅਦ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਹੁਣ, ਫੈਨਜ਼ ਐਮੀ ਵਿਰਕ ਅਤੇ ਸੋਨਮ ਬਾਜਵਾ ਨੂੰ ਇੱਕ ਸਾਲ ਬਾਅਦ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ।

ਟ੍ਰੇਲਰ ਵਿੱਚ ਐਮੀ ਨੂੰ ਮਾਸੂਮ ਤੇ ਪਿਆਰੇ ਵਿਅਕਤੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਪਰ ਵੱਖ-ਵੱਖ ਕੁੜੀਆਂ ਨਾਲ ਖਿੱਚੀਆਂ ਫੋਟੋਆਂ ਵੇਖ ਪਿੰਡ ਵਾਲੇ ਹੈਰਾਨ ਹਨ। ਉਹ ਆਲੇ ਦੁਆਲੇ ਦੇ ਸਾਰੇ ਲੋਕਾਂ ਨਾਲ ਫੋਟੋਆਂ ਸਾਂਝੀਆਂ ਕਰਦੇ ਹਨ।

ਸੋਨਮ ਬਾਜਵਾ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਤੋਂ ਬਾਅਦ, ਐਮੀ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਉਹ ਅੰਡਿਆਂ ਦਾ ਕਾਰੋਬਾਰ ਸ਼ੁਰੂ ਕਰਨ ਜਾ ਰਿਹਾ ਹੈ ਤਾਂ ਜੋ ਉਸਨੂੰ ਗਰਭ ਅਵਸਥਾ ਵਿੱਚ ਦੇਖਭਾਲ ਕਿਵੇਂ ਕਰਨੀ ਹੈ ਇਹ ਪਤਾ ਲਗ ਸਕੇ ਅਤੇ ਉਹ ਅਸਲ ਕਹਾਣੀ ਨੂੰ ਲੁਕਾ ਸਕੇ। ਐਮੀ ਤੇ ਸੋਨਮ ਨੇ ਵੱਖ-ਵੱਖ ਘਰਾਂ ਵਿੱਚ ਰਹਿਣ ਦਾ ਫੈਸਲਾ ਕਰਦੇ ਹਨ ਤੇ ਹੁਣ ਵੇਖਣਾ ਇਹ ਹੋਏਗਾ ਕਿ ਬੱਚਾ ਐਮੀ ਦੇ ਘਰ ਜਾਵੇਗਾ ਜਾਂ ਸੋਨਮ ਦੇ ਘਰ। ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ 9 ਮਹੀਨਿਆਂ ਦੇ ਸਮੇਂ ਦੌਰਾਨ, ਐਮੀ ਤੇ ਸੋਨਮ ਸਮਾਂ ਚੰਗਾ ਰਹੇਗਾ ਤੇ ਉਹ ਇੱਕ ਦੂਜੇ ਵੱਲ ਆਕਰਸ਼ਿਤ ਹੋਣਗੇ ਤੇ ਬੱਚੇ ਲਈ ਭਾਵਨਾਵਾਂ ਪੈਦਾ ਕਰਨਗੇ।

ਕਹਾਣੀ ਵਿਚ ਇਕ ਹੋਰ ਮੋੜ ਆਉਂਦਾ ਹੈ ਜਦੋਂ ਐਮੀ ਨੂੰ ਆਪਣੀ ਮਾਂ ਤੋਂ ਪਤਾ ਲਗਦਾ ਹੈ ਕਿ ਬੱਚੇ 'ਤੇ ਹੱਕ ਹਮੇਸ਼ਾ ਮਾਂ ਦਾ ਹੁੰਦਾ ਹੈ, ਜਿਸ ਕਾਰਨ ਐਮੀ ਬੱਚੇ ਨੂੰ ਗੁਆਉਣ ਦੇ ਅਹਿਸਾਸ ਨਾਲ ਦੁਖੀ ਹੋ ਜਾਂਦਾ ਹੈ। ਹੁਣ ਪ੍ਰਸ਼ੰਸਕ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਐਮੀ ਤੇ ਸੋਨਮ ਇਕੱਠੇ ਹੋਣਗੇ ਜਾਂ ਨਹੀਂ।

ਸ਼ੇਰ ਬੱਗਾ ਦੀ ਅਸਾਧਾਰਨ ਪ੍ਰੇਮ ਕਹਾਣੀ ਨੂੰ ਦੇਖਣ ਲਈ ਟ੍ਰੇਲਰ ਨੂੰ ਖੂਬਸੂਰਤ ਕੌਮੈਂਟਸ ਨਾਲ ਬਹੁਤ ਪਿਆਰ ਮਿਲਿਆ ਹੈ।ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਐਮੀ ਵਿਰਕ, ਸੋਨਮ ਬਾਜਵਾ, ਦੀਪ ਸਹਿਗਲ, ਨਿਰਮਲ ਰਿਸ਼ੀ, ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਤੇ ਹੋਰ ਬਹੁਤ ਸਾਰੇ ਪੰਜਾਬੀ ਕਲਾਕਾਰ ਹਨ।

ਇਸ ਫਿਲਮ ਨੂੰ ਦਲਜੀਤ ਥਿੰਦ ਤੇ ਐਮੀ ਵਿਰਕ ਵੱਲੋਂ ਨਿਰਮਿਤ ਕੀਤੀ ਗਿਆ ਹੈ।ਇਸਨੂੰ ਜਗਦੀਪ ਸਿੱਧੂ ਵੱਲੋਂ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਹੈ।ਥਿੰਦ ਮੋਸ਼ਨ ਫਿਲਮਜ਼ ਭਾਰਤ ਵਿੱਚ ਫਿਲਮ ਰਿਲੀਜ਼ ਕਰੇਗੀ ਅਤੇ ਵ੍ਹਾਈਟ ਹਿੱਲ ਸਟੂਡੀਓ ਵਿਦੇਸ਼ਾਂ ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਕਰੇਗੀ। ਫਿਲਮ 10 ਜੂਨ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।