ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦਾ ਪੁਆੜਾ ਪੈ ਗਿਆ ਹੈ। ਪਹਿਲਾਂ ਕਈ ਫ਼ਿਲਮਾਂ 'ਚ ਪਿਆਰ ਦੀਆਂ ਪੀਂਘਾਂ ਝੂਟਣ ਵਾਲੀ ਇਹ ਜੋੜੀ ਦਾ ਹੁਣ ਪਿਆਰ ਬਿਲਕੁਲ ਖ਼ਤਮ ਹੋ ਗਿਆ ਹੈ। ਇਸੇ ਕਰਕੇ ਤਾਂ ਇਨ੍ਹਾਂ ਦੇ ਪੁਆੜੇ ਦੀ ਚਰਚਾ ਸ਼ੁਰੂ ਹੋ ਗਈ ਹੈ।

ਜੇ ਤੁਸੀਂ ਸੋਚ ਰੇ ਹੋ ਕਿ ਪੁਆੜੇ ਦਾ ਕਾਰਨ ਕਿ ਹੈ ਤਾਂ ਤੁਹਾਨੂੰ ਦੱਸ ਦੇਈਏ ਇਹ ਸਭ ਹੋ ਰਿਹਾ ਹੈ ਫਿਲਮ ਦੇ ਲਈ ਜੋ 11 ਮਾਰਚ ਨੂੰ ਰਿਲੀਜ਼ ਹੋਏਗੀ ਤੇ ਇੱਕ ਵਾਰ ਫੇਰ ਐਮੀ ਵਿਰਕ ਤੇ ਸੋਨਮ ਦਰਸ਼ਕਾਂ ਦਾ ਮੋਰੰਜਨ ਕਰਨਗੇ। ਐਮੀ ਤੇ ਸੋਨਮ ਦੀ ਜੋੜੀ ਨੂੰ ਫਿਲਮ ਨਿੱਕਾ ਜੈਲਦਾਰ, ਨਿੱਕਾ ਜੈਲਦਾਰ-2 ਤੇ ਮੁਕਲਾਵਾ 'ਚ ਇਕੱਠੇ ਵੇਖਿਆ ਜਾ ਚੁੱਕਾ ਹੈ। ਇਹ ਤੀਜੀ ਵਾਰ ਹੋਏਗਾ ਜਦ ਇਹ ਜੋੜੀ ਆਪਣੀ ਨਵੀਂ ਫਿਲਮ ਨਾਲ ਦਰਸ਼ਕਾਂ ਦਾ ਮਨਰੰਜਨ ਕਰੇਗੀ।