Ammy Virk With Tapsee Pannu: ਪੰਜਾਬੀ ਰੌਕਸਟਾਰ ਐਮੀ ਵਿਰਕ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦਾ ਨਵਾਂ ਗਾਣਾ 'ਹੈੱਪੀਨੈਸ' ਹਾਲ ਹੀ 'ਚ ਰਿਲੀਜ਼ ਹੋਇਆ ਹੈ ਅਤੇ ਖੂਬ ਦਿਲ ਜਿੱਤ ਰਿਹਾ ਹੈ। ਇਸ ਦਰਮਿਆਨ ਐਮੀ ਵਿਰਕ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ ਐਮੀ ਦੇ ਫੈਨਜ਼ ਨੂੰ ਕਾਫੀ ਖੁਸ਼ੀ ਹੋਵੇਗੀ।
ਦਰਅਸਲ, ਐਮੀ ਵਿਰਕ ਨੇ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਦੇ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਕਲਾਕਾਰਾਂ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਐਮੀ ਵਿਰਕ ਨੇ ਕੈਪਸ਼ਨ ਲਿਖੀ, 'ਹਸੀਨ ਦਿਲਰੁਬਾ'। ਐਮੀ ਵੱਲੋਂ ਲਿਖੀ ਇਹੀ ਕੈਪਸ਼ਨ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਕਿਉਂਕਿ ਇਹ ਸਾਧਾਰਨ ਕੈਪਸ਼ਨ ਨਹੀਂ ਹੈ। ਫੈਨਜ਼ ਕਿਆਸ ਲਗਾ ਰਹੇ ਹਨ ਕਿ ਇਹ ਜਾਂ ਤਾਂ ਐਮੀ ਦਾ ਕੋਈ ਨਵਾਂ ਗੀਤ ਦਾ ਟਾਈਟਲ ਹੋ ਸਕਦਾ ਹੈ, ਜਾਂ ਫਿਰ ਐਮੀ ਦੇ ਹੱਥ ਕੋਈ ਬਾਲੀਵੁੱਡ ਮੂਵੀ ਲੱਗੀ ਹੈ, ਜਿਸ ਵਿੱਚ ਉਹ ਤਾਪਸੀ ਪੰਨੂੰ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਦੇਖੋ ਇਹ ਤਸਵੀਰਾਂ:
ਦੱਸ ਦਈਏ ਕਿ ਪਹਿਲਾਂ ਵੀ ਐਮੀ ਵਿਰਕ ਬਾਲੀਵੱੁਡ ਫਿਲਮਾਂ 'ਚ ਐਕਟਿੰਗ ਕਰ ਚੁੱਕੇ ਹਨ। ਐਮੀ ਨੂੰ ਆਖਰੀ ਵਾਰ ਬਾਲੀਵੱੁਡ ਮੂਵੀ '84' ;'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਐਮੀ ਨੇ ਮਸ਼ਹੂਰ ਕ੍ਰਿਕੇਟਰ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਨਾਲ ਉਹ ਬਾਲੀਵੁੱਡ ਫਿਲਮਾਂ 'ਚ ਗਾਣੇ ਵੀ ਗਾਉਂਦੇ ਹਨ। ਲੇਟੈਸਟ ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਇਸ ਸਾਲ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਦੂਜੇ ਪਾਸੇ ਤਾਪਸੀ ਪੰਨੂੰ ਹਾਲ ਹੀ 'ਚ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਡੰਕੀ' 'ਚ ਨਜ਼ਰ ਆਈ ਸੀ।