Ammy Virk Dev Khraroud Movie Maurh On Ott: ਐਮੀ ਵਿਰਕ ਦੇਵ ਖਰੌੜ ਸਟਾਰਰ ਫਿਲਮ 'ਮੌੜ' ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਹਾਲਾਂਕਿ ਫਿਲਮ ਤਾਂ ਲੋਕਾਂ ਨੂੰ ਕਾਫੀ ਪਸੰਦ ਆਈ ਸੀ, ਪਰ ਜਿਉਣਾ ਮੌੜ ਦੇ ਕਿਰਦਾਰ ;ਚ ਲੋਕਾਂ ਨੇ ਐਮੀ ਨੂੰ ਬਹੁਤਾ ਪਸੰਦ ਨਹੀਂ ਕੀਤਾ। ਐਮੀ ਨੂੰ ਇਸ ਦੇ ਲਈ ਮਿਲੀਆਂ ਜੁਲੀਆਂ ਪ੍ਰਤੀਕਿਿਰਿਆਵਾਂ ਮਿਲੀਆਂ ਸੀ। 


ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਇਕੱਠੇ ਨਹੀਂ ਰਹਿੰਦੇ ਧਰਮਿੰਦਰ-ਹੇਮਾ ਮਾਲਿਨੀ, ਅਦਾਕਾਰਾ ਨੇ ਬਿਆਨ ਕੀਤਾ ਆਪਣੇ ਰਿਸ਼ਤੇ ਦਾ ਸੱਚ


ਖੈਰ ਹੁਣ ਤਾਂ ਇਹ ਫਿਲਮ ਥੀਏਟਰਾਂ ਤੋਂ ਉੱਤਰ ਗਈ ਹੈ, ਜਿਨ੍ਹਾਂ ਲੋਕਾਂ ਨੇ ਇਹ ਫਿਲਮ ਥੀਏਟਰਾਂ 'ਚ ਨਹੀਂ ਦੇਖੀ, ਉਨ੍ਹਾਂ ਦੇ ਲਈ ਵਧੀਆ ਮੌਕਾ ਹੈ ਇਸ ਫਿਲਮ ਨੂੰ ਘਰ ਬੈਠੇ ਦੇਖਣ ਦਾ। ਜੀ ਹਾਂ, ਐਮੀ ਵਿਰਕ-ਦੇਵ ਖਰੌੜ ਸਟਾਰਰ ਮੂਵੀ 'ਮੌੜ' ਓਟੀਟੀ 'ਤੇ ਰਿਲੀਜ਼ ਹੋਣ ਜਾ ਰਹੀ ਹੈ।


ਦੱਸ ਦਈਏ ਕਿ ਇਹ ਫਿਲਮ ਜ਼ੀ5 'ਤੇ 21 ਜੁਲਾਈ ਤੋਂ ਸਟ੍ਰੀਮ ਕਰੇਗੀ। ਜੇ ਤੁਸੀਂ ਫਿਲਮ ਥੀਏਟਰ 'ਚ ਨਹੀਂ ਦੇਖੀ ਤਾਂ ਹੁਣ ਫਿਲਮ ਨੂੰ ਘਰ ਬੈਠੇ ਦੇਖਣ ਦਾ ਤੁਹਾਡੇ ਕੋਲ ਵਧੀਆ ਮੌਕਾ ਹੈ, ਬੱਸ 21 ਜੁਲਾਈ ਦੀ ਤਰੀਕ ਨੋਟ ਕਰਕੇ ਰੱਖ ਲਓ। ਇਸ ਬਾਰੇ ਓਟੀਟੀ ਪਲੇਟਫਾਰਮ ਜ਼ੀ5 ਨੇ ਵੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਨੇ ਫਿਲਮ 'ਮੌੜ' 'ਚ ਜਿਉਣਾ ਮੌੜ ਦਾ ਕਿਰਦਾਰ ਨਿਭਾਇਆ ਹੈ। ਫਿਲਮ 'ਚ ਐਮੀ ਦੇ ਕਿਰਦਾਰ ਨੂੰ ਰਲੀ ਮਿਲੀ ਪ੍ਰਤੀਕਿਿਰਿਆ ਮਿਲੀ ਸੀ। ਦੂਜੇ ਪਾਸੇ, ਦੇਵ ਖਰੌੜ ਨੇ ਫਿਲਮ 'ਚ ਕਿਸ਼ਨੇ ਦਾ ਕਿਰਦਾਰ ਨਿਭਾਇਆ ਸੀ। ਦੇਵ ਖਰੌੜ ਨੇ ਹਮੇਸ਼ਾ ਦੀ ਤਰ੍ਹਾਂ ਆਪਣੀ ਐਕਟਿੰਗ ਨਾਲ ਸਭ ਨੂੰ ਪ੍ਰਭਾਵਤ ਕੀਤਾ ਹੈ। ਉਨ੍ਹਾਂ ਨੇ ਆਪਣੀ ਕਮਾਲ ਦੀ ਐਕਟਿੰਗ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਹੁਣ ਇਹ ਫਿਲਮ ਜਲਦ ਹੀ ਓਟੀਟੀ 'ਤੇ ਵੀ ਰਿਲੀਜ਼ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਤੋਂ ਕੋਰਾਲਾ ਮਾਨ, ਪੰਜਾਬੀ ਕਲਾਕਾਰਾਂ ਨੇ ਪੰਜਾਬ ਦੇ ਹਾਲਾਤਾਂ 'ਤੇ ਜਤਾਈ ਚਿੰਤਾ, ਪੋਸਟਾਂ ਕੀਤੀਆਂ ਸ਼ੇਅਰ