Oye Makhna New Song: ਪੰਜਾਬੀ ਫ਼ਿਲਮ ‘ਓਏ ਮੱਖਣਾ’ ਦਾ ਗੀਤ ‘ਚੜ੍ਹ ਗਈ ਚੜ੍ਹ ਗਈ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੀਤ ’ਚ ਖ਼ੂਬਸੂਰਤ ਹਰਿਆਣਵੀ ਡਾਂਸਰ ਸਪਨਾ ਚੌਧਰੀ ਨਜ਼ਰ ਆ ਰਹੀ ਹੈ। ਗੀਤ ਨੂੰ ਨੇਹਾ ਕੱਕੜ ਤੇ ਐਮੀ ਵਿਰਕ ਨੇ ਗਾਇਆ ਹੈ।

Continues below advertisement

ਦੱਸ ਦੇਈਏ ਕਿ ‘ਚੜ੍ਹ ਗਈ ਚੜ੍ਹ ਗਈ’ ਗੀਤ ਨੂੰ ਹੈਪੀ ਰਾਏਕੋਟੀ ਵਲੋਂ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਇਸ ਦਾ ਸੰਗੀਤ ਐਵੀ ਸਰਾ ਨੇ ਦਿੱਤਾ ਹੈ। ਗੀਤ ਯੂਟਿਊਬ ’ਤੇ ਖ਼ਬਰ ਲਿਖੇ ਜਾਣ ਤਕ 15ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ। ਗੀਤ ਨੂੰ ਹੁਣ ਤਕ 8.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

[blurb]

Continues below advertisement

[/blurb]

ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਐਮੀ ਵਿਰਕ, ਗੁੱਗੂ ਗਿੱਲ, ਤਾਨੀਆ, ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਦੁਨੀਆ ਭਰ ’ਚ ਇਹ ਫ਼ਿਲਮ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦਾ ਵੀਡੀਓ ਕੀਤਾ ਸ਼ੇਅਰ, ਕਿਹਾ- ਦੇਬੀ ਬਾਈ ਵਾਂਗ ਨੀ ਕੋਈ ਲਿਖ ਸਕਦਾ

ਇਹ ਵੀ ਪੜ੍ਹੋ: ਸੁਸ਼ਮਿਤਾ ਸੇਨ ਦੇ ਭਰਾ ਭਰਜਾਈ `ਚ ਮੁੜ ਤੋਂ ਅਨਬਣ, ਰਾਜੀਵ ਸੇਨ ਨੇ ਪਤਨੀ ਨੂੰ ਦਿਮਾਗ਼ ਦਾ ਇਲਾਜ ਕਰਾਉਣ ਦੀ ਦਿੱਤੀ ਸਲਾਹ