Ammy Virk Tania Film Bajre Da Sitta: ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ ਬਾਜਰੇ ਦਾ ਸਿੱਟਾ ਦੇ ਗੀਤਾਂ ਨੇ ਤਾਂ ਪਹਿਲਾਂ ਹੀ ਸਭ ਦਾ ਦਿਲ ਜਿੱਤ ਲਿਆ ਸੀ। ਹੁਣ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚ ਰਹੀ ਹੈ। ਫ਼ਿਲਮ ਦਾ ਕਾਨਸੈਪਟ ਬਿਲਕੁਲ ਅਲੱਗ ਹੈ, ਜਿਸ ਕਾਰਨ ਫ਼ਿਲਮ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। 


ਉੱਧਰ, ਫ਼ਿਲਮ ਦੇ ਕਲਾਕਾਰਾਂ ਐਮੀ ਵਿਰਕ ਤੇ ਤਾਨੀਆ ਆਪੋ ਆਪਣੇ ਸੋਸ਼ਲ ਮੀਡੀਆ ਹੈਂਡਲਜ਼ `ਤੇ ਆਪਣੇ ਫ਼ੈਨਜ਼ ਨੂੰ ਫ਼ਿਲਮ ਪਸੰਦ ਕਰਨ ਲਈ ਧੰਨਵਾਦ ਦਿਤਾ ਹੈ।


ਫ਼ਿਲਮ ਦੇ ਐਕਟਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ `ਤੇ ਪੋਸਟ ਪਾਈ। ਵਿਰਕ ਨੇ ਤਾਨੀਆ ਨਾਲ ਮਸਤੀ ਭਰੇ ਅੰਦਾਜ਼ `ਚ ਫ਼ੋਟੋ ਸ਼ੇਅਰ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ, "ਨਹੀਂ ਗਾਉਣ ਦੇਣਾ। ਬਾਜਰੇ ਦਾ ਸਿੱਟਾ ਨੂੰ ਇੰਨਾਂ ਪਿਆਰ ਦੇਣ ਲਈ ਧੰਨਵਾਦ।"






ਦੂਜੇ ਪਾਸੇ ਤਾਨੀਆ ਫ਼ਿਲਮ `ਚ ਮੁੱਖ ਕਿਰਦਾਰ ਨਿਭਾ ਰਹੀ ਤਾਨੀਆ ਨੇ ਸਪੈਸ਼ਲ ਵੀਡੀਓ ਬਣਾ ਕੇ ਆਪਣੇ ਫ਼ੈਨਜ਼ ਨੂੰ ਧੰਨਵਾਦ ਦਿਤਾ। ਉਨ੍ਹਾਂ ਆਪਣੇ ਫ਼ੈਨਜ਼ ਨੂੰ ਬਾਜਰੇ ਦਾ ਸਿੱਟਾ ਫ਼ਿਲਮ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ। ਵੀਡੀਓ `ਚ ਤਾਨੀਆ ਪੀਲੇ ਰੰਗ ਦੇ ਪੰਜਾਬੀ ਸੂਟ `ਚ ਖੂਬਸੂਰਤ ਲੱਗ ਰਹੀ ਸੀ। ਆਪਣੀ ਲੁੱਕ ਨੂੰ ਉਸ ਨੇ ਮਿਨੀਮਲ ਮੇਕਅੱਪ ਤੇ ਹੈਵੀ ਜਿਊਲਰੀ ਨਾਲ ਪੂਰਾ ਕੀਤਾ। ਦੇਖੋ ਵੀਡੀਓ:




ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਸਫ਼ਲਤਾ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਦਸ ਦਈਏ ਕਿ ਇਸ ਫ਼ਿਲਮ `ਚ ਐਮੀ ਵਿਰਕ, ਤਾਨੀਆ, ਬੀਐਨ ਸ਼ਰਮਾ, ਨਿਰਮਲ ਰਿਸ਼ੀ ਦੇ ਨਾਲ ਨਾਲ ਹੋਰ ਵੀ ਸਟਾਰਜ਼ ਨੇ ਕਲਾਕਾਰੀ ਦੇ ਜੌਹਰ ਵਿਖਾਏ ਹਨ।


ਫ਼ਿਲਮ ਦੇ ਗੀਤ ਤਾਂ ਪਹਿਲਾਂ ਹੀ ਸੁਪਰਹਿੱਟ ਹੋ ਚੁੱਕੇ ਹਨ। ਹੁਣ ਫ਼ਿਲਮ ਦੀ ਕਹਾਣੀ ਵੀ ਦਰਸ਼ਕਾਂ ਨੂੰ ਸਿਨੇਮਘਰਾਂ ਤੱਕ ਖਿੱਚਣ `ਚ ਕਾਮਯਾਬ ਹੋ ਰਹੀ ਹੈ। ਫ਼ਿਲਮ ਦੀ ਸਟੋਰੀ ਪੁਰਾਣੇ ਜ਼ਮਾਨੇ ਦੇ ਪਿੰਡਾਂ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ, ਜਦੋਂ ਘਰ ਦੀਆਂ ਕੁੜੀਆਂ ਦਾ ਨੱਚਣਾ ਗਾਉਣਾ ਸਹੀ ਨਹੀਂ ਸਮਝਿਆ ਜਾਂਦਾ ਸੀ। ਤੇ ਅਜਿਹੇ ਸਮੇਂ `ਚ ਕੁੜੀਆਂ `ਚ ਗਾਇਕੀ ਨੂੰ ਕਰੀਅਰ ਵਜੋਂ ਅਪਨਾਉਣਾ ਤਾਂ ਕਿਸੇ ਨੂੰ ਗਵਾਰਾ ਹੀ ਨਹੀਂ ਸੀ। 


ਕੁੜੀਆਂ ਦੇ ਆਪਣਾ ਸੁਪਨਾ ਪੂਰਾ ਕਰਨ ਦੀ ਕਹਾਣੀ ਹੈ ਬਾਜਰੇ ਦਾ ਸਿੱਟਾ। ਜੋ ਸਮਾਜ ਨੂੰ ਇੱਕ ਸੰਦੇਸ਼ ਦਿੰਦੀ ਹੈ ਕਿ ਕੁੜੀਆਂ ਦੇ ਵੀ ਸੁਪਨੇ ਹੁੰਦੇ ਹਨ ਅਤੇ ਜੇ ਉਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਦੀ ਉਡਾਣ ਮਿਲੇ ਤਾਂ ਉਹ ਜੋ ਚਾਹੇ ਉਹ ਕਰ ਸਕਦੀਆਂ ਹਨ।