ਚੰਡੀਗੜ੍ਹ: ਪੰਜਾਬੀ ਸਿੰਗਰ ਅਤੇ ਐਲਟਰ ਐਮੀ ਵਿਰਕ ਨੂੰ ਵੀ ਹੁ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਦਾ ਇੱਕ ਵੱਡਾ ਪ੍ਰੋਜੈਕਟ ਮਿਲ ਗਿਆ ਹੈ। ਇਸ ਦੇ ਨਾਲ ਹੀ ਉਹ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਐਮੀ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਨੂੰ ਸ਼ੇਅਰ ਕਰ ਕੇ ਦਿੱਤੀ।


ਐਮੀ ਵਿਰਕ ਜਲਦੀ ਹੀ ਬਾਲੀਵੁੱਡ ਐਕਟਰ ਸਿੰਬਾ ਰਣਵੀਰ ਸਿੰਘ ਨਾਲ ਸਕਰੀਨ ‘ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘83’ ‘ਚ ਨਜ਼ਰ ਆਉਣਗੇ। ਜੀ ਹਾਂ, ਐਮੀ ਨੂੰ ‘83’ ‘ਚ ਭਾਰਤੀ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ।



ਇਹ ਫ਼ਿਲਮ ਕਪਿਲ ਦੇਵ ਦੀ ਕਪਤਾਨੀ ‘ਚ 1983 ‘ਚ ਖੇਡੇ ਅਤੇ ਜਿੱਤੇ ਗਏ ਵਿਸ਼ਵ ਕੱਪ ਦੀ ਕਹਾਣੀ ਨੂੰ ਦਰਸ਼ਾਵੇਗੀ। ਜਿਸ ‘ਚ ਕਪਿਲ ਦੇਵ ਦਾ ਰੋਲ ਰਣਵੀਰ ਸਿੰਘ ਅਦਾ ਕਰ ਰਹੇ ਹਨ। ਜਿਸ ਦੀ ਟ੍ਰੈਨਿੰਗ ਇਨ੍ਹਾਂ ਦਿਨੀਂ ਕਪਿਲ ਦੇਵ, ਰਣਵੀਰ ਸਿੰਘ ਨੂੰ ਦੇ ਰਹੇ ਹਨ। ਫ਼ਿਲਮ 10 ਅਪ੍ਰੈਲ 2020 ‘ਚ ਰਿਲੀਜ਼ ਹੋਵੇਗੀ।