ਅਮੈਲੀਆ ਪੰਜਾਬੀ ਦੀ ਰਿਪੋਰਟ


Punjabi Singers Drunk Viral Video: ਦੇਸੀ ਕਰੂ ਵਾਲੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਹਾਲ ਹੀ 'ਚ ਵਿਆਹ ਹੋਇਆ ਸੀ। ਉਸ ਦਾ ਵਿਆਹ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਉਸ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਵੀ ਹੋਈਆਂ ਸੀ। ਉਸ ਦੇ ਵਿਆਹ 'ਚ ਪੰਜਾਬੀ ਇੰਡਸਟਰੀ ਦੇ ਲਗਭਗ ਸਾਰੇ ਹੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਹੁਣ ਸੱਤੇ ਦੇ ਵਿਆਹ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਸ ਦੇ ਵਿਆਹ ਦੀ ਪਾਰਟੀ ਹੈ। 


ਇਹ ਵੀ ਪੜ੍ਹੋ: ਪਾਕਿ ਸਿੰਗਰ ਬਿਲਾਲ ਸਈਦ ਨੇ ਲਾਈਵ ਪਰਫਾਰਮੈਂਸ ਦੌਰਾਨ ਲੋਕਾਂ 'ਤੇ ਸੁੱਟਿਆ ਮਾਈਕ, ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਤੀ ਸਫਾਈ


ਇਸ ਵੀਡੀਓ 'ਚ ਪੰਜਾਬੀ ਗਾਇਕ ਸ਼ਰਾਬ ਦੇ ਨਸ਼ੇ 'ਚ ਟੱਲੀ ਨਜ਼ਰ ਆ ਰਹੇ ਹਨ। ਵੀਡੀਓ 'ਚ ਸੱਤੇ ਦੇ ਨਾਲ ਨਾਲ ਅੰਮ੍ਰਿਤ ਮਾਨ, ਜੌਰਡਨ ਸੰਧੂ, ਗੁਰਨਾਮ ਭੁੱਲਰ, ਪਰਮੀਸ਼ ਵਰਮਾ ਸਟੇਜ 'ਤੇ ਨਜ਼ਰ ਆ ਰਹੇ ਹਨ। ਸਾਰੇ ਪੰਜਾਬੀ ਗਾਇਕ ਨਸ਼ੇ 'ਚ ਟੱਲੀ ਨਜ਼ਰ ਆ ਰਹੇ ਹਨ ਅਤੇ ਅੰਮ੍ਰਿਤ ਮਾਨ ਨੂੰ ਮਾਈਕ 'ਤੇ ਕੁੱਝ ਬੋਲਦਿਆਂ ਵੀ ਸੁਣਿਆ ਜਾ ਸਕਦਾ ਹੈ। ਇਸ ਵਿੱਚੋਂ ਜ਼ਿਆਦਾਤਰ ਗਾਇਕ ਤਾਂ ਆਪਣੇ ਹੋਸ਼ ਹੀ ਗੁਆ ਬੈਠੇ ਹਨ। ਦੇਖੋ ਇਹ ਵਾਇਰਲ ਵੀਡੀਓ:        









ਕਾਬਿਲੇਗ਼ੌਰ ਹੈ ਕਿ ਸਤਪਾਲ ਮੱਲ੍ਹੀ ਦਾ ਵਿਆਹ ਹਾਲ ਹੀ 'ਚ ਹੋਇਆ ਹੈ। ਉਸ ਦੇ ਵਿਆਹ 'ਚ ਪੂਰੀ ਪੰਜਾਬੀ ਇੰਡਸਟਰੀ ਸ਼ਾਮਲ ਹੋਈ ਸੀ। ਸਤਪਾਲ ਮੱਲ੍ਹੀ ਤੇ ਗੋਲਡੀ ਦੀ ਜੋੜੀ ਦੇਸੀ ਕਰੂ ਦੇ ਨਾਮ ਨਾਲ ਮਸ਼ਹੂਰ ਹੈ। ਦੋਵਾਂ ਦੀ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਨ੍ਹਾਂ ਦੇ ਬਣਾਏ ਗਾਣਿਆਂ ਨੇ ਕਈ ਗਾਇਕਾਂ ਨੂੰ ਸਟਾਰ ਬਣਾਇਆ ਹੈ। ਲਗਭਗ ਹਰ ਪੰਜਾਬੀ ਸਿੰਗਰ ਨੇ ਦੇਸੀ ਕਰੂ ਨਾਲ ਕੰਮ ਕੀਤਾ ਹੈ।                       


ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਲਈ ਫਿਰ ਮੰਗਿਆ ਇਨਸਾਫ, ਪੋਸਟ ਸ਼ੇਅਰ ਕਰ ਬੋਲੀ- '20 ਮਹੀਨੇ ਹੋ ਗਏ'