ਮੁੰਬਈ: ਸੋਨਮ ਕਪੂਰ ਤੇ ਅਨਿਲ ਕਪੂਰ ਪਹਿਲੀ ਵਾਰ ਇਕੱਠੇ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਇੱਕ ਲਵ ਸੋਟਰੀ ਹੈ ਜੋ ਸਧਾਰਨ ਨਹੀਂ ਸਗੋਂ ਸਿਆਪੇ ਵਾਲੀ ਲਵ ਸਟੋਰੀ ਹੈ। ਕਿਸ ਤਰ੍ਹਾਂ ਦਾ ਸਿਆਪਾ ਇਸ ਲਈ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਕਰਨਾ ਪਵੇਗਾ, ਫਿਲਹਾਲ ਤਾਂ ਇਸ ਦਾ ਟ੍ਰੇਲਰ ਸਾਹਮਣੇ ਆਇਆ ਹੈ।

‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦਾ ਟੀਜ਼ਰ ਰਿਲੀਜ਼ ਹੋਣ ਤੋਂ ਕਰੀਬ 6 ਮਹੀਨੇ ਬਾਅਦ ਇਸ ਸਾ ਟ੍ਰੇਲਰ ਆਇਆ ਹੈ ਤੇ ਹੁਣ ਇੱਕ ਮਹੀਨੇ ਬਾਅਦ ਫ਼ਿਲਮ ਰਿਲੀਜ਼ ਹੋਵੇਗੀ। ਉਂਝ ਫ਼ਿਲਮਾਂ ਦਾ ਨਾਂ ਵੀ ਕਾਫੀ ਵੱਡਾ ਹੈ ਜਿਸ ਪਿੱਛੇ ਇੱਕ ਰਾਜ਼ ਹੈ।



ਫ਼ਿਲਮ ‘ਚ ਰਾਜਕੁਮਾਰ ਰਾਓ ਇੱਕ ਮੁਸਲਿਮ ਮੁੰਡੇ ਦੇ ਰੋਲ ‘ਚ ਹਨ, ਜਿਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਤੇ ਕੁੜੀ ਦਾ ਬਾਪ (ਅਨਿਲ ਕਪੂਰ) ਇਸ ਰਿਸ਼ਤੇ ਲਈ ਹਾਮੀ ਭਰ ਦਿੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਣੇ ਹੋ ਕਿ ਇਸ ‘ਚ ਸਿਆਪਾ ਕੀ ਹੈ ਤਾਂ ਦੱਸ ਦਈਏ ਕਿ ਕੁੜੀ ਨੂੰ ਹੀ ਮੁੰਡਾ ਪਸੰਦ ਨਹੀਂ ਕਿਉਂਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ। ਇਹ ਕੋਈ ਹੋਰ ਕੌਣ ਹੈ ਇਹ ਤਾਂ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।



ਅਨਿਲ-ਸੋਨਮ ਫ਼ਿਲਮ ‘ਚ ਰਿਅਰ ਕਿਰਦਾਰ ਯਾਨੀ ਪਿਓ-ਧੀ ਦਾ ਰੋਲ ਪਲੇਅ ਕਰ ਰਹੇ ਹਨ। ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਨੂੰ ਸ਼ੈਲੀ ਚੋਪੜਾ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਫੌਕਸ ਸਟਾਰ ਨਾਲ ਮਿਲਕੇ ਵਿਨੋਦ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਇੱਕ ਫਰਵਰੀ 2019 ਨੂੰ ਰਿਲੀਜ਼ ਹੋ ਰਹੀ ਹੈ।