Ankita Lokhande And Vicky Jain Photos: ਅੰਕਿਤਾ ਲੋਖੰਡੇ ਇੰਨੀਂ ਦਿਨੀਂ ਆਪਣੇ ਵਿਆਹੁਤਾ ਜੀਵਨ ਦਾ ਅਨੰਦ ਮਾਣ ਰਹੀ ਹੈ। ਅਦਾਕਾਰਾ ਨੇ ਦੂਜਾ ਵਿਆਹ ਕਰ ਲਿਆ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਅੰਕਿਤਾ ਨੇ ਆਪਣੇ ਪਤੀ ਵਿੱਕੀ ਜੈਨ ਹੀ ਨਾਲ ਦੂਜਾ ਵਿਆਹ ਕੀਤਾ ਹੈ। 


ਇਹ ਵੀ ਪੜ੍ਹੋ: ਸੰਨੀ ਦਿਓਲ ਹਨ ਫਲੌਪ ਫਿਲਮਾਂ ਦੇ ਬਾਦਸ਼ਾਹ, ਕੀ 'ਗਦਰ 2' ਨਾਲ ਬਚੇਗੀ 'ਤਾਰਾ ਸਿੰਘ' ਦੀ ਇੱਜ਼ਤ?


ਅੰਕਿਤਾ ਲੋਖੰਡੇ ਨੇ ਦੂਜਾ ਵਿਆਹ ਕੀਤਾ
ਟੀਵੀ ਦੇ ਮਸ਼ਹੂਰ ਸੀਰੀਅਲ ਪਵਿੱਤਰ ਰਿਸ਼ਤਾ ਨਾਲ ਮਸ਼ਹੂਰ ਹੋਈ ਅਭਿਨੇਤਰੀ ਅੰਕਿਤਾ ਲੋਖੰਡੇ ਆਪਣੇ ਅੰਦਾਜ਼ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਜੁੜੀ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਫੋਟੋਆਂ ਤੋਂ ਲੈ ਕੇ ਵੀਡੀਓ ਤੱਕ ਉਹ ਆਉਂਦੇ ਹੀ ਵਾਇਰਲ ਹੋ ਜਾਂਦੇ ਹਨ। ਹਾਲ ਹੀ 'ਚ ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ ਪਿੰਕ ਕਲਰ ਦੀ ਸਿਮਰੀ ਸਾੜੀ 'ਚ ਬੇਹੱਦ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਹੈ।


ਅੰਕਿਤਾ ਲੋਖੰਡੇ ਨੇ ਟੀਵੀ ਤੋਂ ਲੈ ਕੇ ਫਿਲਮਾਂ ਤੱਕ ਆਪਣੀ ਦਮਦਾਰ ਅਦਾਕਾਰੀ ਨਾਲ ਕਰੋੜਾਂ ਪ੍ਰਸ਼ੰਸਕ ਬਣਾਏ ਹਨ। ਲੇਟੈਸਟ ਲੁੱਕ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਸਾੜ੍ਹੀ ਦੇ ਨਾਲ ਇੱਕ ਖੂਬਸੂਰਤ ਹੈਵੀ ਡਾਇਮੰਡ ਨੇਕਲੈੱਸ ਪਾਇਆ ਹੋਇਆ ਹੈ। ਅੰਕਿਤਾ ਅਤੇ ਪਤੀ ਵਿੱਕੀ ਜੈਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।









ਅੰਕਿਤਾ ਲਾਈਟ ਪਿੰਕ ਕਲਰ ਦੀ ਸਾੜ੍ਹੀ 'ਚ ਖੂਬਸੂਰਤ ਲੱਗ ਰਹੀ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਹਨ। ਗੁਲਾਬੀ ਰੰਗ ਅਭਿਨੇਤਰੀ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਦੂਜੇ ਪਾਸੇ ਵਿੱਕੀ ਜੈਨ ਵੀ ਫਾਰਮਲ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ।


ਇੱਕ ਵੀਡੀਓ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਇਸ ਨੂੰ ਕੈਪਸ਼ਨ ਦਿੱਤਾ, "ਅਸੀਂ ਦੁਬਾਰਾ ਵਿਆਹ ਕਰ ਲਿਆ"। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਮੇਕਅੱਪ ਦੀ ਗੱਲ ਕਰੀਏ ਤਾਂ ਅੰਕਿਤਾ ਲੋਖੰਡੇ ਨੇ ਗੁਲਾਬੀ ਰੰਗ ਦੀ ਸਾੜ੍ਹੀ ਨਾਲ ਨਿਊਡ ਮੇਕਅੱਪ ਕੀਤਾ ਹੈ, ਜੋ ਉਸ ਦੀ ਚਮਕ ਹੋਰ ਵੀ ਵਧਾ ਰਿਹਾ ਹੈ। ਅੰਕਿਤਾ ਸਾੜੀ 'ਚ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।


ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅੰਕਿਤਾ ਨੇ ਕੈਪਸ਼ਨ 'ਚ ਲਿਖਿਆ, ''ਮੈਂ ਸਟਾਰ ਦੀ ਕਾਮਨਾ ਕੀਤੀ, ਮੈਂ ਮੁੜੀ ਅਤੇ ਤੁਸੀਂ ਉੱਥੇ ਸੀ... ਆਈ ਲਵ ਯੂ ਮਿਸਟਰ ਜੇ''। ਦੱਸ ਦੇਈਏ ਕਿ ਸਾਲ 2021 ਵਿੱਚ ਅੰਕਿਤਾ ਲੋਖੰਡੇ ਨੇ ਵਿੱਕੀ ਜੈਨ ਨਾਲ ਵਿਆਹ ਕੀਤਾ ਸੀ। ਅਦਾਕਾਰਾ ਦਾ ਪਤੀ ਪੇਸ਼ੇ ਤੋਂ ਕਾਰੋਬਾਰੀ ਹੈ।


ਇਹ ਵੀ ਪੜ੍ਹੋ: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਸਲਮਾਨ ਖਾਨ ਦੀ ਫਿਲਮ 'ਬੌਡੀਗਾਰਡ' ਦੇ ਡਾਇਰੈਕਟਰ ਦਾ 63 ਦੀ ਉਮਰ 'ਚ ਦੇਹਾਂਤ