ਮੁੰਬਈ: ਅੰਕਿਤਾ ਲੋਖੰਡੇ ਨੇ ਰਿਆ ਚਕ੍ਰਵਰਤੀ 'ਤੇ ਪਲਟਵਾਰ ਕੀਤਾ ਹੈ। ਰਿਆ ਚਕ੍ਰਵਰਤੀ ਵੱਲੋਂ ਇੱਕ ਮੀਡੀਆ ਚੈੱਨਲ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਅੰਕਿਤਾ ਲੋਖੰਡੇ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਇਸਦੇ ਨਾਲ ਹੀ ਰਿਆ ਵੱਲੋਂ ਕੀਤੇ ਦਾਅਵਿਆਂ 'ਤੇ ਅੰਕਿਤਾ ਨੇ ਆਪਣੀ ਸਫਾਈ ਪੇਸ਼ ਕੀਤੀ ਹੈ।


ਅੰਕਿਤਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਕੇ ਰਿਆ ਦੀ ਹਰ ਸਟਮੈਂਟ ਦਾ ਜਵਾਬ ਦਿੱਤਾ। ਅੰਕਿਤਾ ਨੇ ਲਿਖਿਆ, 'ਮੈਂ 23 ਫਰਵਰੀ, 2016 ਤੱਕ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੀ। ਉਸ ਦੌਰਾਨ ਉਹ ਕਿਸੇ ਵੀ ਡਿਪ੍ਰੈਸ਼ਨ ਦੀ ਹਾਲਤ ਵਿੱਚ ਨਹੀਂ ਸੀ। ਨਾਂ ਹੀ ਉਹ ਕਿਸੇ Psychiatrist ਕੋਲ ਗਿਆ। ਉਹ ਉਸ ਸਮੇਂ ਬਿਲਕੁਲ ਠੀਕ ਸੀ।'


ਰਿਆ ਚਕ੍ਰਵਰਤੀ ਵੱਲੋਂ ਇੱਕ ਇੰਟਰਵਿਊ 'ਚ ਇਹ ਕਿਹਾ ਗਿਆ ਸੀ ਕਿ ਅੰਕਿਤਾ ਕਦੇ ਕਹਿੰਦੀ ਹੈ ਕਿ 'Manikarnika' ਦੀ ਸ਼ੂਟਿੰਗ ਦੌਰਾਨ ਸੁਸ਼ਾਂਤ ਨੇ ਉਸਨੂੰ ਕਾਲ ਕੀਤੀ ਤੇ ਦੂਜੇ ਪਾਸੇ ਕਦੇ ਉਸ ਦਾ ਕਹਿਣਾ ਹੈ ਕਿ ਸੁਸ਼ਾਂਤ ਨਾਲ ਪਿਛਲੇ 4 ਸਾਲਾਂ ਤੋਂ ਉਸਦੀ ਮੁਲਾਕਾਤ ਹੀ ਨਹੀਂ ਹੋਈ।


ਹੁਣ ਅੰਕਿਤਾ ਨੇ ਆਪਣੀ ਸਟੇਟਮੈਂਟ 'ਚ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਹੈ। ਅੰਕਿਤਾ ਨੇ ਲਿਖਿਆ, 'ਕਿਸੇ ਵੀ ਪਲੇਟਫਾਰਮ 'ਤੇ ਮੈਂ ਕਦੇ ਨਹੀਂ ਕਿਹਾ ਕਿ ਸਾਢੇ ਵੱਖ ਹੋਣ ਤੋਂ ਬਾਅਦ ਮੈਂ ਤੇ ਸੁਸ਼ਾਂਤ ਕਦੇ touch 'ਚ ਆਏ। ਤੱਥ ਤਾਂ ਇਹ ਹਨ ਕਿ , 'Manikarnika' ਦੀ ਸ਼ੂਟਿੰਗ ਦੌਰਾਨ ਮੁਕੇਸ਼ ਛਾਬੜਾ ਵਲੋਂ ਪੋਸਟ ਕੀਤੇ ਮੇਰੀ ਫ਼ਿਲਮ ਦੇ ਇੱਕ ਪੋਸਟਰ 'ਤੇ ਸੁਸ਼ਾਂਤ ਨੇ ਕਮੈਂਟ ਕੀਤਾ ਸੀ। ਉਸਨੇ ਮੇਰੇ ਪ੍ਰੋਜੈਕਟ ਲਈ ਮੈਨੂੰ ਮੁਬਾਰਕਬਾਦ ਦਿੱਤੀ ਤੇ ਮੈਂ ਸਹੀ ਢੰਗ ਨਾਲ ਜਵਾਬ ਦਿੱਤਾ। ਅੰਕਿਤਾ ਨੇ ਕਿਹਾ ਮੈਂ ਰਿਆ ਦੇ ਇਸ ਦਾਅਵੇ ਦਾ ਖੰਡਨ ਕਰਦੀ ਹਾਂ , ਕਿ ਮੈਂ ਕਦੇ ਇਹ ਕਿਹਾ ਹੋਵੇ ਕਿ ਮੇਰੀ ਸੁਸ਼ਾਂਤ ਨਾਲ ਫੋਨ 'ਤੇ ਗੱਲ ਹੋਈ ਸੀ।


ਅੰਕਿਤਾ ਲੋਖੰਡੇ ਦਾ ਇਹ ਵੀ ਕਹਿਣਾ ਹੈ ਕਿ ਸੁਸ਼ਾਂਤ ਦੀ ਸਫਲਤਾ ਲਈ ਅਸੀਂ ਦੋਵਾਂ ਨੇ ਸੁਫ਼ਨੇ ਵੇਖੇ ਤੇ ਮੈਂ ਇਹ ਦੁਆ ਕੀਤੀ ਸੀ ਕੀ ਉਹ ਸਫਲ ਹੋਵੇ। ਜੇ ਕੋਈ ਮੈਨੂੰ ਰਿਆ ਦੇ ਬਾਰੇ ਸਵਾਲ ਕਰਦਾ ਹੈ ਤੇ ਮੇਰਾ ਇਹੀ ਜਵਾਬ ਹੋਵੇਗਾ ਕਿ , ਮੈਂ ਦੋਵਾਂ ਦੇ ਰਿਸ਼ਤੇ ਬਾਰੇ ਕੁਝ ਨਹੀਂ ਜਾਣਦੀ। ਮੈਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਮੈਨੂੰ ਸਿਰਫ ਫਰਕ ਇਸ ਗੱਲ ਨਾਲ ਪੈਂਦਾ ਹੈ ਕੀ ਕਿਸੇ ਨੇ ਆਪਣੀ ਜ਼ਿੰਦਗੀ ਗਵਾ ਲਈ ਹੈ।


ਅੰਕਿਤਾ ਨੇ ਕਿਹਾ 'ਮੈਂ ਇਸ ਮਾਮਲੇ 'ਚ ਰਿਆ ਦੇ ਨਾਲ ਨਹੀਂ ਬਲਕਿ ਸੁਸ਼ਾਂਤ ਦੇ ਪਰਿਵਾਰ ਦੇ ਨਾਲ ਹਾਂ। ਕਿਉਂਕਿ ਉਸਦੇ ਪਰਿਵਾਰ ਨੂੰ ਲਗਦਾ ਹੈ ਕਿ ਰਿਆ ਨੇ ਹੀ ਉਸਨੂੰ ਉਕਸਾਇਆ ਹੈ ਤੇ ਉਨ੍ਹਾਂ ਕੋਲ ਸਬੂਤ ਤੇ chats ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਮੈਂ ਆਖੀਰ ਤੱਕ ਸੁਸ਼ਾਂਤ ਦੇ ਪਰਿਵਾਰ ਨਾਲ ਖੜੀ ਰਹਾਂਗੀ।'


ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲ

ਯੂਨੀਵਰਸਿਟੀਆਂ 'ਚ ਫਾਈਨਲ ਦੀ ਪ੍ਰੀਖਿਆ ਹੋਵੇਗੀ, ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ