ਅਮੈਲੀਆ ਪੰਜਾਬੀ ਦੀ ਰਿਪੋਰਟ


Anmol Honored By Canada Govt: ਅਨਮੋਲ ਕਵਾਤਰਾ ਪੰਜਾਬੀ ਇੰਡਸਟਰੀ ਦੇ ਸਫਲ ਗਾਇਕਾਂ ਵਿੱਚੋਂ ਇੱਕ ਰਿਹਾ ਹੈ। ਉਸ ਨੇ ਆਪਣੇ ਕਰੀਅਰ ਨੂੰ ਸਮਾਜ ਭਲਾਈ ਦੇ ਕੰਮ ਕਰਨ ਲਈ ਕੁਰਬਾਨ ਕੀਤਾ। ਹੁਣ ਉਹ ਨਿਰਸੁਆਰਥ ਮਨ ਦੇ ਨਾਲ ਲੋਕ ਸੇਵਾ 'ਚ ਰੁੱਝਿਆ ਹੋਇਆ ਹੈ ਅਤੇ ਪੰਜਾਬ ਦੇ ਨਾਲ ਨਾਲ ਦੁਨੀਆ ਭਰ ਵਿੱਚ ਉਸ ਦੇ ਇਸ ਕੰਮ ਦੀ ਸ਼ਲਾਘਾ ਹੋ ਰਹੀ ਹੈ।


ਇਹ ਵੀ ਪੜ੍ਹੋ: ਫੈਨ ਨੇ ਸ਼ਾਹਰੁਖ ਖਾਨ ਨੂੰ ਯਾਦ ਕਰਵਾਇਆ ਸਲਮਾਨ ਦਾ ਜਨਮਦਿਨ, ਕਿੰਗ ਖਾਨ ਨੇ ਹਾਜ਼ਿਰ ਜਵਾਬੀ ਨਾਲ ਬੋਲਤੀ ਕੀਤੀ ਬੰਦ









ਹੁਣ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਸਰਕਾਰ ਨੇ ਅਨਮੋਲ ਕਵਾਤਰਾ ਦਾ ਖਾਸ ਸਨਮਾਨ ਕੀਤਾ ਹੈ। ਇਸ ਦੇ ਲਈ ਉਸ ਨੂੰ ਖਾਸ ਸਰਟੀਫਿਕੇਟ ਵੀ ਦਿੱਤਾ ਗਿਆ ਹੈ, ਜਿਸ 'ਤੇ ਬਰੈਂਪਟਨ ਦੇ ਐਮਪੀ ਵਿਕ ਢਿੱਲੋਂ ਦੇ ਸਾਈਨ ਹਨ। ਢਿੱਲੋਂ ਨੇ ਓਨਟਾਰੀਓ ਦੀ ਸਰਕਾਰ ਵੱਲੋਂ ਕਵਾਤਰਾ ਨੂੰ ਉਨ੍ਹਾਂ ਦੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਹੈ। ਓਨਟਾਰੀਓ ਦੀ ਸਰਕਾਰ ਨੇ ਆਂਪਣੇ ਸੰਦੇਸ਼ 'ਚ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਵਾਤਰਾ ਇਸੇ ਤਰ੍ਹਾਂ ਤਨਦੇਹੀ ਨਾਲ ਲੋਕ ਭਲਾਈ ਦੇ ਕੰਮ ਕਰਦਾ ਰਹੇ। ਇਸ ਸਰਟੀਫਿਕੇਟ ਨੂੰ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਇਸ ਨੂੰ ਸ਼ੇਅਰ ਕਰਦਿਆਂ ਉਸ ਨੇ ਮੈਸੇਜ ਲਿਿਖਿਆ, 'ਕੈਨੇਡਾ ਦੀ ਸਰਕਾਰ ਦਾ ਧੰਨਵਾਦ। ਔਕਾਤ ਨਾਲੋਂ ਵੱਧ ਪਿਆਰ।' ਦੇਖੋ ਇਹ ਪੋਸਟ:




ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪੂਰੀ ਤਨਦੇਹੀ ਦੇ ਨਾਲ ਸਮਾਜਸੇਵਾ ਦਾ ਕੰਮ ਕਰ ਰਿਹਾ ਹੈ। ਇਸ ਦੇ ਲਈ ਉਸ ਨੇ ਆਪਣਾ ਕਰੀਅਰ ਵੀ ਕੁਰਬਾਨ ਕਰ ਦਿੱਤਾ ਸੀ। ਇਸ ਸਾਲ ਪੰਜਾਬ ਜਦੋਂ ਹੜ੍ਹ ਆਏ ਸੀ, ਉਸ ਸਮੇਂ ਵੀ ਉਸ ਨੇ ਪੂਰੇ ਤਨ ਮਨ ਦੇ ਨਾਲ ਇਨਸਾਨੀਅਤ ਦੀ ਸੇਵਾ ਕੀਤੀ ਸੀ। ਉਸ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। 


ਇਹ ਵੀ ਪੜ੍ਹੋ: ਮਨਕੀਰਤ ਔਲਖ ਨੇ ਗੁਰਦੁਆਰਾ ਸਾਹਿਬ 'ਚ ਕੀਤੀ ਸੇਵਾ, ਭਾਂਡੇ ਮਾਂਜਦਾ ਨਜ਼ਰ ਆਇਆ ਗਾਇਕ, ਵੀਡੀਓ ਹੋਇਆ ਵਾਇਰਲ