Oscars 2021: 93ਵੇਂ ਅਕੈਡਮੀ ਐਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਫ਼ਿਲਮ ‘ਨੋਮਾਲੈਂਡ’ ਨੇ ਆਸਕਰ ਵਿੱਚ ਪੂਰੀਆਂ ਧੂੰਮਾਂ ਪਾਈਆਂ ਹਨ। ਇਸ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ। ਨਾਲ ਹੀ, ਇਸ ਫਿਲਮ ਨੇ ਸਰਬੋਤਮ ਅਭਿਨੇਤਰੀ ਤੇ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਵੀ ਜਿੱਤਿਆ ਹੈ। ਬੈਸਟ ਅਦਾਕਾਰ ਦਾ ਐਵਾਰਡ ਐਂਥਨੀ ਹਾਕਿਨਜ਼ ਨੇ ‘ਦ ਫਾਦਰ’ (The Father) ਲਈ ਜਿੱਤਿਆ ਹੈ।

 

ਕਿਹੜੀ ਫਿਲਮ ਨੇ ਜਿੱਤਿਆ ਕਿਹੜਾ ਪੁਰਸਕਾਰ?

·  ਐਂਥਨੀ ਹਾਪਕਿਨਜ਼ ਨੂੰ ਫਿਲਮ ‘ਦਿ ਫਾਦਰ’ ਲਈ ਸਰਬੋਤਮ ਅਦਾਕਾਰ ਦਾ ਆਸਕਰ ਦਿੱਤਾ ਗਿਆ ਹੈ।

·  ਫ੍ਰਾਂਸਿਸ ਮੈਕਡੋਰਮੈਂਡ ਨੇ ਨੋਮਾਲੈਂਡ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ ਹੈ।


· ਫਿਲਮ ਨੋਮਾਲੈਂਡ ਨੇ ਸਰਬੋਤਮ ਫ਼ਿਲਮ ਦਾ ਆਸਕਰ ਜਿੱਤਿਆ ਹੈ।

·  ਓਰਿਜਨਲ ਸੌਂਗ ਲਈ Fight For You ਨੇ ਜਿੱਤਿਆ ਹੈ।

·  ‘ਸਾਉਂਡ ਆਫ ਮੈਟਲ’ (Sound of Metal) ਨੂੰ ਫਿਲਮ ਸੰਪਾਦਨ ਲਈ ਆਸਕਰ ਪੁਰਸਕਾਰ ਮਿਲਿਆ ਹੈ।

·  The Father ਨੂੰ ਅਡਾਪਟਡ ਸਕ੍ਰੀਨਪਲੇਅ ਲਈ ਆਸਕਰ ਪੁਰਸਕਾਰ ਪ੍ਰਾਪਤ ਹੋਇਆ ਹੈ।

·  Mank ਨੂੰ ਬੈਸਟ ਸਿਨੇਮੈਟੋਗ੍ਰਾਫੀ ਦਾ ਆਸਕਰ ਪੁਰਸਕਾਰ ਮਿਲਿਆ ਹੈ। ਇਸ ਫਿਲਮ ਲਈ Erik Messerschmidt ਨੂੰ ਪੁਰਸਕਾਰ ਦਿੱਤਾ ਗਿਆ ਹੈ। ਫਿਲਮ ਨੇ ਬੈਸਟ ਪ੍ਰੋਡਕਸ਼ਨ ਡਿਜ਼ਾਈਨ ਦਾ ਐਵਾਰਡ ਵੀ ਜਿੱਤਿਆ ਹੈ।

·  ਨਿਰਦੇਸ਼ਕ ਕਲੋਏ ਚਾਓ ਨੇ ਫਿਲਮ ‘ਨੋਮਾਲੈਂਡ’ ਲਈ ਆਸਕਰ ਪੁਰਸਕਾਰ ਜਿੱਤਿਆ ਹੈ।

·  Yuh-Jung Youn ਨੇ ਫਿਲਮ ‘ਮਿਨਾਰੀ’ ਲਈ ਸਰਬੋਤਮ ਸਪੋਰਟਿੰਗ ਐਕਟ੍ਰੈੱਸ ਦਾ ਆਸਕਰ ਜਿੱਤਿਆ ਹੈ। ਇਸ ਕਰਕੇ ਉਸ ਨੇ ਇਤਿਹਾਸ ਰਚਿਆ ਹੈ। ਉਹ ਇਹ ਪੁਰਸਕਾਰ ਜਿੱਤਣ ਵਾਲੀ ਕੋਰੀਆ ਦੀ ਪਹਿਲੀ ਔਰਤ ਬਣ ਗਏ ਹਨ।

·     ਸਰਬੋਤਮ ਵਿਜ਼ੂਅਲ ਇਫੈਕਟਸ- Tenet

·    ਵਧੀਆ ਕੌਸਟਿਯੂਮ ਡਿਜ਼ਾਇਨ – Black Bottom

·    ਵਧੀਆ ਮੇਕਅਪ, ਹੇਅਰ – Black Bottom

·    ਸਰਬੋਤਮ ਦਸਤਾਵੇਜ਼ੀ ਫ਼ੀਚਰ – My Octopus Teacher

ਇਸ ਵਾਰ ਉਨ੍ਹਾਂ ਫਿਲਮਾਂ ਨੂੰ ਜਗ੍ਹਾ ਮਿਲੀ ਹੈ ਜੋ 1 ਜਨਵਰੀ, 2020 ਤੇ 28 ਫਰਵਰੀ, 2021 ਦੇ ਵਿਚਕਾਰ ਰਿਲੀਜ਼ ਹੋਈਆਂ ਹਨ। ਆਸਕਰ ਅਵਾਰਡ ਲੌਸ ਐਂਜਲਸ (ਕੈਲੀਫ਼ੋਰਨੀਆ, ਅਮਰੀਕਜਾ) ਦੇ ਡੌਲਬੀ ਥੀਏਟਰ ਤੇ ਯੂਨੀਅਨ ਸਟੇਸ਼ਨ ਵਿਖੇ ਆਯੋਜਿਤ ਕੀਤੇ ਗਏ।