ਨਵੀਂ ਦਿੱਲੀ: ਦੇਸ਼ ਦੇ ਪਸੰਦੀਦਾ ਤੇ ਅਨੁਭਵੀ ਅਭਿਨੇਤਾ ਅਨੁਪਮ ਖੇਰ ਨੇ ਆਪਣੀ ਐਕਟਿੰਗ ਨਾਲ ਪ੍ਰਸ਼ੰਸਕਾਂ ਨੂੰ ਮੋਹਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਨੁਪਮ ਹਮੇਸ਼ਾ ਹੀ ਉਨ੍ਹਾਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ, ਉਹ ਆਪਣੀਆਂ ਦਿਲਚਸਪ ਪੋਸਟਾਂ ਤੇ ਮਜ਼ਾਕੀਆ ਵੀਡੀਓਜ਼ ਰਾਹੀਂ ਫੈਨਸ ਨੂੰ ਲੁਭਾਉਂਦੇ ਰਹਿੰਦੇ ਹਨ। ਹਾਲ ਹੀ 'ਚ ਲਾਸ ਏਂਜਲਸ ਪਹੁੰਚੇ ਅਨੁਪਮ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਅਨੋਖੀ ਵੀਡੀਓ ਸ਼ੇਅਰ ਕੀਤੀ ਹੈ, ਜੋ ਇੱਕ ਅਜਿਹੇ ਹੇਅਰ ਸਟਾਈਲ 'ਤੇ ਆਧਾਰਤ ਹੈ ਜਿਸ ਨੂੰ ਸੈੱਟ ਕਰਨ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅਨੁਪਮ ਖੇਰ ਨੇ ਲਿਖਿਆ, "LA ਵਿੱਚ ਮੁਲਾਕਾਤ: ਮੈਂ @CocktailsByHawk (ਸਈਦ) ਨੂੰ ਇੱਕ ਸੁਪਰਮਾਰਕੀਟ ਵਿੱਚ ਮਿਲਿਆ! ਉਹ ਇੱਕ ਅਜਿਹਾ ਦਿਆਲੂ ਅਤੇ ਮਦਦਗਾਰ ਵਿਅਕਤੀ ਹੈ, ਜਿਸਨੇ ਮੈਨੂੰ ਉਸ ਦੇ ਵਿਲੱਖਣ ਸਟਾਈਲ ਬਾਰੇ ਉਸ ਨਾਲ ਗੱਲ ਕਰਨ ਦਾ ਮੌਕਾ ਦਿੱਤਾ। ਸ਼ੁਰੂ ਵਿੱਚ ਮੈਂ ਸੋਚਿਆ ਕਿ ਇਹ ਇੱਕ ਵਿੱਗ ਹੈ ਪਰ ਫਿਰ ਉਸਨੇ ਪੁਸ਼ਟੀ ਕੀਤੀ ਕਿ ਇਹ ਉਸ ਦੇ ਆਪਣੇ ਵਾਲ ਸਨ। ਹੈਰਾਨੀਜਨਕ ਲੋਕ! ਸੱਚਮੁੱਚ 'ਕੁਝ ਵੀ ਹੋ ਸਕਦਾ ਹੈ!"
ਅਨੋਖਾ ਹੇਅਰ ਸਟਾਈਲ ਦੇਖ ਹੈਰਾਨ ਰਹਿ ਗਏ ਅਨੁਪਮ ਖੇਰ, ਚੁੱਕਿਆ ਇਹ ਕਦਮ
ਏਬੀਪੀ ਸਾਂਝਾ | 24 May 2022 10:19 AM (IST)
ਲਾਸ ਏਂਜਲਸ ਪਹੁੰਚੇ ਅਨੁਪਮ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਅਨੋਖੀ ਵੀਡੀਓ ਸ਼ੇਅਰ ਕੀਤੀ ਹੈ, ਜੋ ਇੱਕ ਅਜਿਹੇ ਹੇਅਰ ਸਟਾਈਲ 'ਤੇ ਆਧਾਰਤ ਹੈ ਜਿਸ ਨੂੰ ਸੈੱਟ ਕਰਨ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਹੇਠਾਂ ਪੜ੍ਹੋ ਪੂਰੀ ਖ਼ਬਰ...
Hairstyle
Published at: 24 May 2022 10:19 AM (IST)