Rupali Ganguly Viral Video: 'ਅਨੁਪਮਾ' ਉਰਫ ਰੂਪਾਲੀ ਗਾਂਗੂਲੀ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਮੇਹਨਤ, ਟੈਲੇਂਟ ਤੇ ਦਮਦਾਰ ਅਦਾਕਾਰੀ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਰੂਪਾਲੀ ਅੱਜ ਘਰ-ਘਰ ਵਿੱਚ ਅਨੁਪਮਾ ਦੇ ਨਾਂ ਨਾਲ ਮਸ਼ਹੂਰ ਹੈ। 


ਰੂਪਾਲੀ ਗਾਂਗੁਲੀ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਅਦਾਕਾਰਾ ਤੇ ਉਸ ਦੀ ਹਲੀਮੀ ਦੀ ਜੰਮ ਕੇ ਤਾਰੀਫ ਕਰ ਰਿਹਾ ਹੈ। ਦਰਅਸਲ, ਹਾਲ ਹੀ ਵਿੱਚ ਰੂਪਾਲੀ ਇੱਕ ਐਵਾਰਡ ਸ਼ੋਅ ਵਿੱਚ ਪਹੁੰਚੀ ਸੀ। ਇਸ ਦੌਰਾਨ ਸੀਨੀਅਰ ਪੱਤਰਕਾਰ ਚੈਤੰਨਿਆ ਪਾਦੁਕੋਣ ਸਟੇਜ 'ਤੇ ਸਨ, ਉਨ੍ਹਾਂ ਨੂੰ ਦੇਖ ਕੇ ਰੂਪਾਲੀ ਨੇ ਤੁਰੰਤ ਉਨ੍ਹਾਂ ਦੇ ਪੈਰੀਂ ਹੱਥ ਲਗਾਏ। ਰੂਪਾਲੀ ਦੇ ਇਸ ਅੰਦਾਜ਼ ਨੂੰ ਦੇਖਣ ਤੋਂ ਬਾਅਦ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ ਕਿ ਸਫਲਤਾ ਨੇ ਉਸ ਨੂੰ ਨਹੀਂ ਬਦਲਿਆ, ਕਿਉਂਕਿ ਉਸ ਦਾ ਪਾਲਣ ਪੋਸ਼ਣ ਅਨਿਲ ਗਾਂਗੁਲੀ ਦੇ ਘਰ ਹੋਇਆ ਸੀ, ਜੋ ਇਕ ਸ਼ਾਨਦਾਰ ਨਿਰਦੇਸ਼ਕ ਹੈ। ਦੇਖੋ ਵੀਡੀਓ...









ਸੋਸ਼ਲ ਮੀਡੀਆ 'ਤੇ ਛਾਇਆ ਵੀਡੀਓ
ਸੋਸ਼ਲ ਮੀਡੀਆ 'ਤੇ ਯੂਜ਼ਰਸ ਅਨੁਪਮਾ ਉਰਫ ਰੂਪਾਲੀ ਗਾਂਗੁਲੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਸ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਰੁਪਾਲੀ ਬਹੁਤ ਡਾਊਨ ਟੂ ਅਰਥ ਹੈ। ਸਫਲਤਾ ਨੇ ਉਸ ਨੂੰ ਬਿਲਕੁਲ ਨਹੀਂ ਬਦਲਿਆ ਕਿਉਂਕਿ ਉਸ ਦੀ ਪਰਵਰਿਸ਼ ਅਨਿਲ ਗਾਂਗੁਲੀ ਦੇ ਘਰ 'ਚ ਹੋਈ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, 'ਇਹੀ ਕਾਰਨ ਹੈ ਕਿ ਰੂਪਾਲੀ ਗਾਂਗੁਲੀ ਇਕ ਸਫਲ ਅਭਿਨੇਤਰੀ ਹੈ। ਉਹ ਹਮੇਸ਼ਾ ਜ਼ਮੀਨ ਨਾਲ ਜੁੜੀ ਰਹਿੰਦੀ ਹੈ ਅਤੇ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਦੀ'। ਇਕ ਹੋਰ ਯੂਜ਼ਰ ਨੇ ਲਿਖਿਆ, 'ਬਹੁਤ ਵਧੀਆ ਸੁਭਾਅ, ਅੱਜ ਦੀਆਂ ਅਭਿਨੇਤਰੀਆਂ ਨੂੰ ਇਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ'।


ਟੈਲੀਵਿਜ਼ਨ 'ਤੇ ਨੰਬਰ 1 ਸ਼ੋਅ ਹੈ 'ਅਨੁਪਮਾ'
ਰੂਪਾਲੀ ਗਾਂਗੁਲੀ ਅਤੇ ਗੌਰਵ ਖੰਨਾ ਸਟਾਰਰ ਸਟਾਰ ਪਲੱਸ ਸ਼ੋਅ 'ਅਨੁਪਮਾ' ਆਪਣੀ ਸ਼ੁਰੂਆਤ ਤੋਂ ਹੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਟੈਲੀਵਿਜ਼ਨ ਟੀਆਰਪੀ ਦੇ ਮਾਮਲੇ ਵਿੱਚ, ਸ਼ੋਅ ਨੇ 'ਬਿੱਗ ਬੌਸ' ਅਤੇ 'ਖਤਰੋਂ ਕੇ ਖਿਲਾੜੀ' ਵਰਗੇ ਵੱਡੇ ਰਿਐਲਿਟੀ ਸ਼ੋਅ ਨੂੰ ਮਾਤ ਦਿੱਤੀ। ਰਾਜਨ ਸ਼ਾਹੀ ਦੇ ਇਸ ਸੀਰੀਅਲ 'ਚ ਅਨੁਪਮਾ ਅਤੇ ਅਨੁਜ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰਦੇ ਹਨ।