Anupama Written Episode: ਅਨੁਪਮਾ ਸ਼ੋਅ ਸਟਾਰ ਪਲੱਸ ਦਾ ਬਹੁਤ ਮਸ਼ਹੂਰ ਸ਼ੋਅ ਹੈ। ਫਿਲਹਾਲ ਇਸ ਸੀਰੀਅਲ ਦੇ ਟ੍ਰੈਕ 'ਚ ਦੇਖਿਆ ਜਾ ਰਿਹਾ ਹੈ ਕਿ ਅਨੁਜ ਉਰਫ ਗੌਰਵ ਖੰਨਾ ਆਖਿਰਕਾਰ ਆਪਣੀ ਅਨੁਪਮਾ (ਰੁਪਾਲੀ ਗਾਂਗੁਲੀ) ਦੇ ਸਾਹਮਣੇ ਉਹ ਰਾਜ਼ ਖੋਲ੍ਹਦਾ ਹੈ, ਕਿ ਉਹ ਕਿਸ ਕਾਰਨ ਤੋਂ ਉਸ ਤੋਂ ਦੂਰ ਹੋ ਗਿਆ ਸੀ। ਇਸ ਤੋਂ ਬਾਅਦ ਉਹ ਦੋਵੇਂ ਫੈਸਲਾ ਕਰਦੇ ਹਨ ਕਿ ਉਹ ਉਹੀ ਕਰਨਗੇ ਜੋ ਉਨ੍ਹਾਂ ਦੀ ਕਿਸਮਤ ਉਨ੍ਹਾਂ ਲਈ ਤੈਅ ਕਰੇਗੀ। ਕੀ ਅਨੁਪਮਾ ਅਨੁਜ ਨੂੰ ਆਸਾਨੀ ਨਾਲ ਜਾਣ ਦੇਵੇਗੀ ਜਾਂ ਹੁਣ ਉਸ ਨੂੰ ਉਸ ਦਾ ਪਿਆਰ ਵਾਪਸ ਮਿਲੇਗਾ, ਜਦੋਂ ਉਸ ਨੂੰ ਮਾਇਆ ਦੇ ਇਰਾਦਿਆਂ ਬਾਰੇ ਪਤਾ ਲੱਗ ਗਿਆ ਹੈ। ਆਓ ਜਾਣਦੇ ਹਾਂ ਅੱਜ ਦੇ ਐਪੀਸੋਡ ਵਿੱਚ ਕੀ ਦਿਖਾਇਆ ਜਾਵੇਗਾ।


ਇਹ ਵੀ ਪੜ੍ਹੋ: ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਨੂੰ ਇੰਜ ਦਿੱਤੀ ਸ਼ਰਧਾਂਜਲੀ, ਇੰਸਟਾ ਡੀਪੀ 'ਤੇ ਲਾਈ ਮੂਸੇਵਾਲਾ ਦੀ ਫੋਟੋ, ਭਾਵੁਕ ਹੋਏ ਫੈਨਜ਼


ਅਨੁਜ ਅਤੇ ਅਨੁਪਮਾ ਦੇ ਪਿਆਰ ਦੀ ਜਿੱਤ!
ਅਨੁਪਮਾ ਦੇ ਆਉਣ ਵਾਲੇ ਟ੍ਰੈਕ 'ਚ ਦਿਖਾਇਆ ਜਾਵੇਗਾ ਕਿ ਅਨੁਜ ਅਤੇ ਅਨੁਪਮਾ ਇਕ ਕਾਰ 'ਚ ਬੈਠੇ ਹਨ। ਅਤੇ ਕਾਰ ਤੋਂ ਉਤਰ ਕੇ ਅਨੁਪਮਾ ਅਨੁਜ ਨੂੰ ਆਈ ਲਵ ਯੂ ਕਹੇਗੀ। ਬਦਲੇ 'ਚ ਅਨੁਜ ਵੀ ਕਹੇਗਾ ਆਈ ਲਵ ਯੂ ਟੂ। ਦੋਵੇਂ ਅੱਖਾਂ 'ਚ ਹੰਝੂ ਲੈ ਕੇ ਇਕ-ਦੂਜੇ ਨੂੰ ਦੇਖਣਗੇ ਅਤੇ ਫਿਰ ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਗਲੇ ਲਗਾਉਂਦੇ ਅਤੇ ਫੁੱਟ-ਫੁੱਟ ਕੇ ਰੋਂਦੇ ਨਜ਼ਰ ਆਉਣਗੇ। ਇਨ੍ਹਾਂ ਪਲਾਂ ਨਾਲ ਅਨੁਜ ਅਤੇ ਅਨੁਪਮਾ ਪੂਰੀ ਰਾਤ ਘਰ ਦੇ ਬਾਹਰ ਬਿਤਾਉਣਗੇ। ਇਸ ਦਰਮਿਆਨ ਸਵੇਰ ਹੋ ਗਈ ਤੇ ਦੋਵੇਂ ਇੱਕ ਦੂਜੇ ਨੂੰ ਉਸੇ ਤਰ੍ਹਾਂ ਗਲ ਲਗਾਏ ਨਜ਼ਰ ਆ ਰਹੇ ਹਨ। ਉੱਧਰ, ਸ਼ਾਹ ਹਾਊਸ 'ਚ ਵਨਰਾਜ ਤੇ ਮਾਇਆ ਦੋਵੇਂ ਚਿੰਤਤ ਹਨ ਕਿ ਅਨੁਜ ਤੇ ਅਨੂ ਦੋਵੇਂ ਇਕੱਠੇ ਹੀ ਗਾਇਬ ਹਨ। ਅੱਗੇ ਦੇਖੋ ਇਹ ਵੀਡੀਓ:









ਘਰ ਵਾਲੇ ਅਨੁਪਮਾ ਅਤੇ ਅਨੁਜ ਨੂੰ ਇਕੱਠੇ ਦੇਖ ਕੇ ਹੈਰਾਨ
ਇਸ ਤੋਂ ਬਾਅਦ ਦਿਖਾਇਆ ਜਾਵੇਗਾ ਕਿ ਸ਼ਾਹ ਹਾਊਸ 'ਚ ਵਣਰਾਜ ਗੁੱਸੇ 'ਚ ਕਹੇਗਾ ਕਿ ਰਾਤ ਤੋਂ ਸਵੇਰ ਹੋ ਗਈ ਹੈ ਅਤੇ ਅਨੁਪਮਾ ਅਤੇ ਅਨੁਜ ਅਜੇ ਤੱਕ ਨਹੀਂ ਆਏ। ਇਸ ਤੋਂ ਬਾਅਦ ਮਾਇਆ ਕਹੇਗੀ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਇਹ ਦੋਵੇਂ ਕਿੱਥੇ ਹਨ। ਉਦੋਂ ਹੀ ਅਨੁਪਮਾ ਅਤੇ ਅਨੁਜ ਘਰ ਵਿੱਚ ਦਾਖਲ ਹੋਣਗੇ ਅਤੇ ਕਹਿਣਗੇ ਅਸੀਂ ਇੱਥੇ ਹਾਂ। ਅਨੁਜ ਅਤੇ ਅਨੁਪਮਾ ਨੂੰ ਇਕੱਠੇ ਦੇਖ ਕੇ ਪਰਿਵਾਰ ਦੇ ਸਾਰੇ ਮੈਂਬਰ ਹੈਰਾਨ ਰਹਿ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਮਾਇਆ ਦੀ ਅਸਲੀਅਤ ਜਾਣਨ ਤੋਂ ਬਾਅਦ ਅਨੁਪਮਾ ਕੀ ਫੈਸਲਾ ਲਵੇਗੀ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਇਹ ਗਾਣੇ ਅੱਜ ਵੀ ਲੋਕਾਂ ਦੀ ਪਸੰਦ, ਇੱਥੇ ਸੁਣੋ ਮੂਸੇਵਾਲਾ ਦੇ ਹੁਣ ਤੱਕ ਦੇ ਬੈਸਟ ਗਾਣੇ