ਮੁੰਬਈ: ਬਾਲੀਵੁੱਡ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੁੱਛਗਿੱਛ ਲਈ ਮੁੰਬਈ ਦੇ ਵਰਸੋਵਾ ਥਾਣੇ ਪਹੁੰਚ ਗਏ ਹਨ। ਪਾਇਲ ਨੇ ਅਨੁਰਾਗ ਕਸ਼ਯਪ ਖਿਲਾਫ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਂਦਿਆਂ ਐਫਆਈਆਰ ਦਰਜ ਕੀਤੀ ਸੀ। ਪਾਇਲ ਇੱਕ ਦਿਨ ਪਹਿਲਾਂ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨਾਲ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੂੰ ਮਿਲਣ ਗਈ ਸੀ। ਪਾਇਲ ਨੇ ਰਾਜਪਾਲ ਨੂੰ ਇਨਸਾਫ ਦੀ ਅਪੀਲ ਵੀ ਕੀਤੀ।


ਇਸ ਤੋਂ ਪਹਿਲਾਂ, ਰਾਮਦਾਸ ਅਠਾਵਲੇ ਨੇ ਪਾਇਲ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਸੀ ਤੇ ਉਨ੍ਹਾਂ ਦੇ ਸਮਰਥਨ'ਚ ਧਰਨੇ 'ਤੇ ਜਾਣ ਦੀ ਪੇਸ਼ਕਸ਼ ਵੀ ਕੀਤੀ ਸੀ। ਅਠਾਵਲੇ ਨੇ ਕਿਹਾ, "ਮੁੰਬਈ ਪੁਲਿਸ ਅਨੁਰਾਗ ਕਸ਼ਯਪ ਨੂੰ ਗ੍ਰਿਫਤਾਰ ਕਰੇ, ਨਹੀਂ ਤਾਂ ਅਸੀਂ ਜਲਦੀ ਹੀ ਧਰਨੇ 'ਤੇ ਬੈਠਾਂਗੇ।" ਅਭਿਨੇਤਰੀ ਨੇ ਮੰਤਰੀ ਦਾ ਸਮਰਥਨ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਧੰਨਵਾਦ ਕੀਤਾ।

ਅਭਿਨੇਤਰੀ ਨੇ ਪਿਛਲੇ ਹਫ਼ਤੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਖਿਲਾਫ ਵਾਸੋਰਵਾ ਥਾਣੇ 'ਚ ਐਫਆਈਆਰ ਦਰਜ ਕੀਤੀ ਸੀ। ਐਫਆਈਆਰ ਵਿੱਚ ਕਸ਼ਯਪ ਖਿਲਾਫ ਦੋਸ਼ਾਂ ਵਿੱਚ ਬਲਾਤਕਾਰ, ਗਲਤ ਇਰਾਦੇ ਨਾਲ ਰੋਕਣ ਤੇ ਔਰਤ ਦਾ ਅਪਮਾਨ ਕਰਨ ਦੀ ਗੱਲ ਸ਼ਾਮਿਲ ਹੈ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ 2014 ਵਿੱਚ ਉਸ ਨਾਲ ਜਿਨਸੀ ਸ਼ੋਸ਼ਣ ਦਾ ਯਤਨ ਕੀਤਾ ਗਿਆ ਸੀ। ਹਾਲਾਂਕਿ, ਅਨੁਰਾਗ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ