ਮੁੰਬਈ: ਜੰਮੂ-ਕਸ਼ਮੀਰ ‘ਚ ਮੋਦੀ ਸਰਕਾਰ ਵੱਲੋਂ ਧਾਰਾ 370 ਨੂੰ ਹਟਾਉਣ ਦੇ ਫੈਸਲੇ ਬਾਰੇ ਪੂਰੇ ਦੇਸ਼ ਤੇ ਬਾਲੀਵੁੱਡ ਤੋਂ ਰਿਐਕਸ਼ਨ ਮਿਲ ਰਹੇ ਹਨ। ਇਸੇ ਲੜੀ ‘ਚ ਹੁਣ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਿਅਪ ਦੀ ਪ੍ਰਤੀਕ੍ਰਿਆ ਵੀ ਸਾਹਮਣੇ ਆਈ ਹੈ। ਉਸ ਨੇ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਹੈ। ਅਨੁਰਾਗ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਟਵੀਟ ਕੀਤੇ।


ਅਨੁਰਾਗ ਨੇ ਪਹਿਲੇ ਟਵੀਟ ‘ਚ ਕਿਹਾ, “ਸਭ ਤੋਂ ਜ਼ਿਆਦਾ ਡਰਾਉਣ ਵਾਲਾ ਇਹ ਹੈ ਕਿ ਇੱਕ ਸ਼ਖ਼ਸ ਸੋਚਦਾ ਹੈ ਕਿ ਉਹ ਜਣਦਾ ਹੈ ਕਿ 120 ਕਰੋੜ ਲੋਕਾਂ ਲਈ ਕੀ ਸਹੀ ਹੈ ਤੇ ਕੀ ਫਾਇਦੇਮੰਦ ਹੈ। ਇਸ ਦੇ ਨਾਲ ਹੀ ਉਸ ਕੋਲ ਤਾਕਤ ਵੀ ਹੈ, ਇਸ ਨੂੰ ਲਾਗੂ ਕਰਨ ਦੀ।”


ਉਨ੍ਹਾਂ ਨੇ ਅਗਲੇ ਟਵੀਟ ‘ਚ ਕਿਹਾ, “ਆਰਟੀਕਲ 370 ਜਾਂ 35ਏ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ। ਇਸ ਦਾ ਲਾਗੂ ਹੋਣਾ, ਇਤਿਹਾਸ ਤੇ ਤੱਥ ਅਜੇ ਵੀ ਸਮਝਿਆ ਨਹੀਂ ਹਾਂ। ਕਦੇ ਲੱਗਦਾ ਹੈ ਕਿ ਜਾਣਨਾ ਚਾਹੀਦਾ ਸੀ, ਕਦੇ ਲੱਗਦਾ ਹੈ ਕਿਉਂ ਗਿਆ। ਨਾ ਮੈਂ ਕਸ਼ਮੀਰੀ ਮੁਸਲਮਾਨ ਹਾਂ ਤੇ ਨਾ ਕਸ਼ਮੀਰੀ ਪੰਡਤ। ਮੇਰਾ ਕਸ਼ਮੀਰੀ ਦੋਸਤ ਕਹਿੰਦਾ ਹੈ ਕਿ ਕਸ਼ਮੀਰ ਦੀ ਕਹਾਣੀ ‘ਰੋਸ਼ੋਮੋਨ’ ਦੀ ਤਰ੍ਹਾਂ ਹੈ।”


ਆਪਣੇ ਅਗਲੇ ਟਵੀਟ ‘ਚ ਉਸ ਨੇ ਕਿਹਾ, “ਕਈ ਪਹਿਲੂ ਹਨ ਕਸ਼ਮੀਰ ਦੇ, ਸਾਰੇ ਸਹੀ ਹਨ ਤੇ ਸਾਰੇ ਗਲਤ। ਬੱਸ ਮੈਂ ਇੰਨਾ ਜਾਣਦਾ ਹਾਂ ਕਿ ਜਿਸ ਤਰੀਕੇ ਨਾਲ ਇਹ ਸਭ ਹੋਇਆ ਸਹੀ ਨਹੀਂ ਸੀ।”


ਸੋਮਵਾਰ ਨੂੰ ਮੋਦੀ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ‘ਚ ਵੰਡ ਕੇ ਇਸ ਵਿੱਚੋਂ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਮੁੱਦੇ ‘ਤੇ ਸਰਕਾਰ ਨੂੰ ਕੁਝ ਲੋਕਾਂ ਦਾ ਸਾਥ ਮਿਲ ਰਿਹਾ ਹੈ ਤੇ ਕੁਝ ਇਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।