ਮੁੰਬਈ: ਬੀਤੇ ਦਿਨੀਂ ਅਨੁਸ਼ਕਾ ਸ਼ਰਮਾ ਨੂੰ ਅਕਸਰ ਕਲੀਨਕ ਦੇ ਬਾਹਰ ਚੱਕਰ ਲਾਉਂਦੇ ਦੇਖਿਆ ਜਾ ਰਿਹਾ ਹੈ। ਅਨੁਸ਼ਕਾ ਸ਼ਰਮਾ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਦੋਂ ਉਹ ਕਲੀਨਕ ਤੋਂ ਬਾਅਦ ਆਉਂਦੀ ਨਜ਼ਰ ਆ ਰਹੀ ਹੈ। ਅਜਿਹੇ ‘ਚ ਅਨੁਸ਼ਕਾ ਨੂੰ ਲੈ ਕੇ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ। ਖ਼ਬਰਾਂ ਆ ਰਹੀਆਂ ਹਨ ਕਿ ਅਨੁਸ਼ਕਾ ਗਰਭਵਤੀ ਹੈ। ਇਸ ਕਰਕੇ ਉਹ ਕਲੀਨਕ ਦੇ ਬਾਹਰ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਅਨੁਸ਼ਕਾ ਗਰਭਵਤੀ ਨਹੀਂ ਸਗੋਂ ਉਹ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਪਰ ਇਲਾਜ ਤੋਂ ਬਾਅਦ ਉਸ ਦੀ ਪ੍ਰੇਸ਼ਾਨੀ ਘੱਟ ਗਈ ਹੈ। ਹੁਣ ਅਨੁਸ਼ਕਾ ਦੀ ਬਿਮਾਰੀ ਇੱਕ ਵਾਰ ਫੇਰ ਵਧ ਗਈ ਹੈ ਜਿਸ ਦੇ ਇਲਾਜ ਲਈ ਉਹ ਇਨ੍ਹੀਂ ਦਿਨੀਂ ਕਲੀਨਕ ਦੇ ਚੱਕਰ ਲਾ ਰਹੀ ਹੈ। ਜਦਕਿ ਅਨੁਸ਼ਕਾ ਸ਼ਰਮਾ ਨੇ ਆਪਣੀ ਬਿਮਾਰੀ ਨੂੰ ਲੈ ਕੇ ਕਦੇ ਕੁਝ ਨਹੀਂ ਦੱਸਿਆ।ਅਨੁਸ਼ਕਾ ਸ਼ਰਮਾ ਨੂੰ ਗੰਭੀਰ ਬਿਮਾਰੀ ਨੇ ਘੇਰਿਆ, ਡਾਕਟਰ ਕੋਲ ਲਾ ਰਹੀ ਚੱਕਰ
ਏਬੀਪੀ ਸਾਂਝਾ | 21 May 2019 03:41 PM (IST)